ਤਰਨਤਾਰਨ: ਕਸਬਾ ਭਿੱਖੀਵਿੰਡ ਵਿੱਚ ਬੀਤੀ ਰਾਤ ਸੀਨੀਅਰ ਕਾਂਗਰਸੀ ਆਗੂ ਤੇ ਪੰਚਾਇਚ ਮੈਂਬਰ ਮਨਦੀਪ ਸਿੰਘ ਦੇ ਘਰ 'ਤੇ ਕੁਝ ਹਥਿਆਰ ਬੰਦ ਲੋਕਾਂ ਵੱਲੋਂ ਅੰਨੇਵਾਹ ਗੋਲ਼ੀਆਂ ਚਲਾਈਆਂ। ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮੌਕੇ ਪੰਚਾਇਤ ਮੈਂਬਰ ਮਨਦੀਪ ਸਿੰਘ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਮੇਰਾ ਪੁੱਤਰ ਪਿੰਡ ਦੀ ਪੰਚਾਇਤ ਦਾ ਮੋਜੂਦਾ ਪੰਚਾਇਤ ਮੈਂਬਰ ਹੈ। ਸਾਡੇ ਪਿੰਡ ਵਿੱਚ ਪੰਚਾਇਤੀ ਚੋਣਾਂ ਦੋਰਾਨ ਦੋ ਧੜੇ ਬਣ ਗਏ ਸਨ ਅਤੇ ਦੂਜੀ ਧਿਰ ਪੰਚਾਇਤੀ ਚੋਣਾਂ ਵਿਚ ਹਾਰ ਗਈ ਸੀ ਅਤੇ ਉਨ੍ਹਾਂ ਨੇ ਹਾਰ ਤੋਂ ਬਾਅਦ ਸਾਡੇ ਉੱਪਰ ਕਈ ਵਾਰ ਪਹਿਲਾ ਵੀ ਹਮਲੇ ਕਰ ਚੁੱਕੇ ਹਨ।
ਜਸਵੰਤ ਸਿੰਘ ਨੇ ਕਿਹਾ ਕਿ ਉਸ ਦੀ ਨੂੰਹ ਰਣਜੀਤ ਕੌਰ ਜਿਸ ਦਾ ਐਕਸੀਡੈਂਟ ਹੋਣ ਕਰਕੇ ਅੰਮ੍ਰਿਤਸਰ ਹਸਪਤਾਲ ਦਾਖਲ ਸੀ। ਉਸ ਦਾ ਲੜਕਾ ਮਨਦੀਪ ਸਿੰਘ ਉਸ ਕੋਲ ਗਿਆ ਹੋਇਆ ਸੀ। ਉਸ ਦੀ ਪਤਨੀ ਅਤੇ ਛੋਟੇ ਬੱਚੇ ਘਰ ਵਿੱਚ ਸੁੱਤੇ ਪਏ ਸੀ। ਰਾਤ 2 ਵਜੇ ਦੇ ਕਰੀਬ ਇਕ ਗੱਡੀ ਜੋ ਉਨ੍ਹਾਂ ਦੀ ਬਹਿਕਾ ਵਾਲੀ ਲਿੰਕ ਰੋਡ 'ਤੇ ਬਣੀ ਕੋਠੀ ਦੇ ਸਾਹਮਣੇ ਰੁਕੀ ਤਾਂ ਗੱਡੀ ਵਿੱਚ ਸਵਾਰ ਵਿਅਕਤੀਆਂ ਨੇ ਪਹਿਲਾ ਪਿਸਤੌਲ ਨਾਲ ਫਾਇਰ ਕੀਤੇ ਤਾਂ ਉਹ ਉਠ ਪਿਆ ਤੇ ਬਾਰੀ ਖੋਲ੍ਹ ਕੇ ਕਮਰੇ ਦੀ ਲਾਈਟ ਜਗਾਈ ਤਾਂ ਵੇਖਿਆ ਕਿ ਸੜਕ 'ਤੇ ਚਾਰ ਵਿਅਕਤੀ ਗੱਡੀ ਵਿੱਚੋ ਬਾਹਰ ਨਿਕਲ ਕਿ ਉਸ ਨੂੰ ਉੱਚੀ-ਉੱਚੀ ਲਲਕਾਰੇ ਮਾਰਨ ਲੱਗ ਪਏ।