ਤਰਨਤਾਰਨ: ਖਡੂਰ ਸਾਹਿਬ ਤੋਂ ਸੰਸਦ ਜਸਬੀਰ ਸਿੰਘ ਡਿੰਪਾ ਦੀ ਮਾਤਾ ਸਤਵਿੰਦਰ ਕੌਰ ਗਿੱਲ ਜੋ ਕੁੱਝ ਦਿਨ ਪਹਿਲਾਂ ਸਵਰਗਵਾਸ ਹੋ ਗਏ ਸਨ।ਜਿਸ ਨੂੰ ਲੈ ਕੇ ਫੇਰੂਮਾਨ ਰੋਡ ਰਾਈਆ ਗ੍ਰਹਿ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ।ਭੋਗ ਤੋਂ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿਚ ਵੱਖ ਵੱਖ ਕੀਰਤਨੀਆਂ ਜਥਿਆਂ ਵੱਲੋਂ ਇਲਾਹੀ ਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਗਿਆ।ਮਾਤਾ ਸਤਵਿੰਦਰ ਕੌਰ (Satwinder Kaur Gill)ਦੀ ਅੰਤਿਮ ਅਰਦਾਸ (Prayer) ਵਿਚ ਪੰਜਾਬ ਦੀਆਂ ਵੱਡੀਆਂ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਮਾਤਾ ਸਤਵਿੰਦ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਮੌਕੇ ਸਿਆਸੀ ਆਗੂਆਂ ਨੇ ਕਿਹਾ ਹੈ ਕਿ ਮਾਤਾ ਸਤਵਿੰਦਰ ਕੌਰ ਗਿੱਲ ਦਾ ਬਾਬਾ ਬਕਾਲਾ ਸਾਹਿਬ ਨੂੰ ਵੱਡੀ ਦੇਣ ਹੈ ਅਤੇ ਉਨ੍ਹਾਂ ਦੀ ਕਮੀ ਹਮੇਸ਼ਾ ਰੜਕਦੀ ਰਹੇਗੀ।