ਤਰਨਤਾਰਨ: ਪੰਜਾਬ ਵਿੱਚ ਹਰ ਦਿਨ ਅਜਿਹੀ ਵਾਰਦਾਤਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਸ ਨਾਲ ਪੰਜਾਬ ਵਿੱਚ ਮਾਹੌਲ ਖ਼ਰਾਬ ਹੁੰਦਾ ਰਹਿੰਦਾ ਹੈ। ਅਜਿਹੀ ਇੱਕ ਵਾਰਦਾਤ ਤਰਨਤਾਰਨ ਨੇੜੇ ਪਿੰਡ ਅਲਾਦੀਨਪੁਰ ਨੈਸ਼ਨਲ ਹਾਈਵੇਅ ਮਾਰਗ ਨੰਬਰ 54 'ਤੇ ਹੋਈ।
ਜਿਸ ਦੌਰਾਨ 2 ਨੌਜਵਾਨ ਬੁਲਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਰਨਤਾਰਨ ਨੇੜੇ ਪਿੰਡ ਅਲਾਦੀਨਪੁਰ ਨੈਸ਼ਨਲ ਹਾਈਵੇਅ ਤੇ ਜਾਂ ਰਹੇ ਸਨ। ਜਿਨ੍ਹਾਂ ਨੂੰ ਪਿਛੇ ਆ ਰਹੇ ਅਣਪਛਾਤੇ ਵਿਅਕਤੀਆਂ ਵੱਲੋ ਗੋਲੀਆਂ ਚਲਾ ਕੇ ਜਖ਼ਮੀ ਕਰ ਦਿੱਤਾ ਗਿਆ।
2 ਨੌਜਵਾਨਾਂ 'ਤੇ ਗੋਲੀਆਂ ਨਾਲ ਜਾਨਲੇਵਾ ਹਮਲਾ ਮਿਲੀ ਜਾਣਕਾਰੀ ਅਨੁਸਾਰ ਘਟਨਾ ਦੀ ਸੂਚਨਾ ਮਿਲਣ 'ਤੇ ਤੁਰੰਤ ਥਾਣਾ ਸਦਰ ਐਸ.ਐਚ.ਓ ਮਨੋਜ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਸਮੇਤ ਬਲਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਜਖ਼ਮੀਆ ਨੁੰ ਤੁਰੰਤ ਸਿਵਲ ਹਸਪਤਾਲ ਤਰਨਤਾਰਨ ਐਮਰਜੈਸੀ ਵਾਰਡ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ।
ਪੁਲਿਸ ਨੇ ਜਖ਼ਮੀ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਫਿਲਹਾਲ ਆਰੋਪੀਆਂ ਦੀ ਭਾਲ ਵਾਸਤੇ ਪੁਲਿਸ ਟੀਮਾਂ ਬਣ ਕੇ ਵੱਖ-ਵੱਖ ਥਾਵਾਂ 'ਤੇ ਭੇਜ ਰਹੀ ਹੈ।
ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੇ ਕੈਪਟਨ ‘ਤੇ ਬੋਲਿਆ ਹਮਲਾ