ਤਰਨਤਾਰਨ:ਜ਼ਿਲ੍ਹੇਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (Bharatiya Kisan Union Rajewa) ਵਲੋਂ ਪਰਚਾ ਰੱਦ ਕਰਵਾਉਣ ਲਈ ਪੁਲਿਸ ਥਾਣਾ ਵੈਰੋਵਾਲ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਹਲਕਾ ਵਿਧਾਇਕ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ (Loud sloganeering) ਕਰਦਿਆਂ ਇਨਸਾਫ ਦੀ ਮੰਗ ਕੀਤੀ।
ਇਸ ਮੌਕੇ ਕਿਸਾਨ ਆਗੂ ਪ੍ਰਗਟ ਸਿੰਘ ਨੇ ਧਰਨੇ ਸਬੰਧੀ ਕਿਹਾ ਕਿ ਪਿੰਡ ਬੋਦੇਵਾਲ ਵਿਖੇ 5 ਸਤੰਬਰ ਨੂੰ ਸਰਕਾਰ ਦੁਆਰਾ ਗਰੀਬ ਪਰਿਵਾਰਾਂ ਨੂੰ ਸਸਤਾ ਅਨਾਜ (cheap grain) ਵੰਡਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਡੀਪੂ ਹੋਲਡਰ (Depot Holder ) ਵੱਲੋਂ ਜਦ ਪਰਚੀਆਂ ਕੱਟੀਆਂ ਜਾ ਰਹੀਆਂ ਸਨ ਤਾਂ ਪਿੰਡ ਦੇ 8-10 ਪਰਿਵਾਰ ਜੋ ਪਹਿਲਾਂ ਤੋਂ ਕਣਕ ਲੈਂਦੇ ਆ ਰਹੇ ਸਨ ਉਨ੍ਹਾਂ ਦੇ ਨਾਮ ਪਿੰਡ ਵਿਚੋਂ ਕੱਟੇ ਦਿੱਤੇ ਗਏ ਅਤੇ ਨਾਲ ਦੇ ਪਿੰਡ ਵਿੱਚੋਂ ਉਨ੍ਹਾਂ ਨੂੰ ਕਣਕ ਮਿਲਣ ਸਬੰਧੀ ਲਈ ਕਿਹਾ ਗਿਆ।
ਉਨ੍ਹਾਂ ਕਿਹਾ ਥੋੜ੍ਹੀ ਜਿਹੀ ਗੱਲ ਵਧਣ ਤੋਂ ਬਾਅਦ ਮਾਮਲਾ ਠੰਡਾ ਪੈ ਗਿਆ ਪਰ ਬਾਅਦ ਵਿੱਚ ਕੁੱਝ ਆਮ ਆਦਮੀ ਪਾਰਟੀ ਨਾਲ ਸਬੰਧਿਤ ਪਰਿਵਾਰਾਂ ਨੇ ਥਾਣਾਂ ਵੈਰੋਵਾਲ ਦੀ ਪੁਲਿਸ ਦੀ ਮਦਦ ਨਾਲ਼ 9 ਦਿਨਾਂ ਬਾਅਦ 14 ਸਤੰਬਰ ਨੂੰ ਪਿੰਡ ਦੀ ਮੌਜੂਦਾ ਸਰਪੰਚ ਸ਼ਰਨਜੀਤ ਕੌਰ ਉਸਦੇ ਪਰਿਵਾਰ ਸਮੇਤ 6 ਲੋਕਾਂ ਉੱਤੇ ਸਰਕਰੀ ਕੰਮ ਵਿਚ ਵਿਘਨ (Disturbance in the work of the circuit ) ਪਾਉਣ ਅਤੇ ਪਰਚੀਆਂ ਕੱਟਣ ਵਾਲੀ ਮਸ਼ੀਨ ਖੋਹਣ ਦੇ ਝੂਠੇ ਇਲਜ਼ਾਮ ਲਗਾ ਕੇ ਪਰਚਾ ਕੱਟ ਦਿੱਤਾ।