ਤਰਨਤਾਰਨ: ਬੀਤੇ ਦਿਨਾਂ ਤੋਂ ਹਲਕਾ ਬਾਬਾ ਬਕਾਲਾ ਵਿੱਚ ਹਲਕੇ ਦੇ ਮੌਜੂਦਾ ਵਿਧਾਇਕ ਅਤੇ ਕੁਝ ਆਗੂਆਂ 'ਤੇ ਨਜ਼ਾਇਜ਼ ਪਰਚੇ ਕਰਵਾਉਣ ਅਤੇ ਕਿਸਾਨਾਂ ਨਾਲ ਧੱਕਾ-ਮੁੱਕੀ ਕਰਕੇ ਉਹਨਾਂ ਨੂੰ ਨਕਲੀ ਕਿਸਾਨ ਕਹਿਣ ਕਰਕੇ ਤਿੱਖਾ ਵਿਰੋਧ ਚਲ ਰਿਹਾ ਹੈ। ਇਹ ਵਿਰੋਧ ਹਰ ਰੋਜ਼ ਤੇਜ਼ ਹੁੰਦਾ ਜਾਂ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਵਿਧਾਇਕ ਲਈ ਵੱਡਾ ਨੁਕਸਾਨ ਦੇਹ ਸਾਬਤ ਹੋ ਸਕਦਾ ਹੈ।
ਪਿੰਡ ਸਰਾਂ ਤਲਵੰਡੀ ਵਿਖੇ ਕਿਸਾਨ (Farmer laborer) ਮਜ਼ਦੂਰ ਸੰਘਰਸ ਕਮੇਟੀ ਦੇ ਕੇਵਲ 2 ਜੋਨਾਂ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਜੋ ਦੇਖਦੇ ਹੀ ਦੇਖਦੇ ਰੈਲੀ ਦਾ ਰੂਪ ਧਾਰ ਗਈ ਅਤੇ ਇਹ ਮੀਟਿੰਗ ਕੇਵਲ 'ਤੇ ਕੇਵਲ ਹਲਕਾ ਬਾਬਾ ਬਕਾਲਾ ਦੇ ਸਿਰਫ਼ 54 ਪਿੰਡਾਂ ਦੀ ਸੀ। ਜਿਸ ਵਿੱਚ ਲਗਭਰ ਹਜ਼ਾਰਾਂ ਕਿਸਾਨ ਮਜ਼ਦੂਰਾਂ ਨੇ ਹਿੱਸਾ ਲਿਆ।
ਇਸ ਮੌਕੇ ਸਟੇਜ਼ ਤੋਂ ਬੋਲਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਤੇ ਹੋਰ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾ ਦੀਆਂ ਰੈਲੀਆਂ ਹਰ ਉਸ ਅਖੌਤੀ ਆਗੂਆਂ ਦੇ ਗੜ੍ਹ ਵਿੱਚ ਕੀਤੀਆਂ ਜਾਣਗੀਆਂ ਜੋ ਕਿਸਾਨਾਂ ਨੂੰ ਕਿਸਾਨ ਵਿਰੋਧੀ ਵਿਧਾਇਕ ਦੇ ਇਸ਼ਾਰੇ 'ਤੇ ਨਕਲੀ ਕਿਸਾਨ ਦੱਸਦੇ ਸਨ।