ਤਰਨਤਾਰਨ: ਜੰਮੂ ਕੱਟੜਾ ਐਕਸਪ੍ਰੈਸ ਵੇਅ ਨੂੰ ਲੈ ਕੇ ਹਲਕਾ ਖਡੂਰ ਸਾਹਿਬ ਦੇ ਕਿਸਾਨਾਂ ਵੱਲੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਐੱਸਡੀਐਮ ਖਡੂਰ ਸਾਹਿਬ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਬੋਲਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਧੱਕੇ ਨਾਲ ਉਨ੍ਹਾ ਕੋਲੋ ਖੇਤੀ ਯੋਗ ਜ਼ਮੀਨ ਖੋ ਕੇ ਕਾਰਪੋਰੇਟਰਾਂ ਘਰਾਣਿਆ ਨੂੰ ਖੁਸ਼ ਕਰਨ ਲਈ ਇਸ ਸੜਕ ਦਾ ਨਿਰਮਾਣ ਕਰ ਰਹੀ ਹੈ। ਉਨ੍ਹਾ ਕਿਹਾ ਕਿ ਕਿਸਾਨ ਆਪਣੀ 1 ਇੰਚ ਜ਼ਮੀਨ ਵੀ ਧੱਕੇ ਨਾਲ਼ ਸਰਕਾਰ ਨੂੰ ਨਹੀਂ ਦੇਣਗੇ। ਇਸ ਦੇ ਖ਼ਿਲਾਫ ਡਟਕੇ ਵਿਰੋਧ ਕਰਨਗੇ।
Farmers protested against Jammu Kattra Expressway ਕਿਸਾਨਾਂ ਨੇ ਕਿਹਾ ਕਿ ਹਾਈਵੇਅ ਬਣਨ ਨਾਲ ਉਨ੍ਹਾ ਦੀ ਖੇਤੀ ਯੋਗ ਜ਼ਮੀਨ ਦੋ ਹਿੱਸਿਆ ਵਿੱਚ ਵੰਡੀ ਜਾਵੇਗੀ ਅਤੇ ਜਿਸ ਕਾਰਨ ਉਨ੍ਹਾਂ ਦੀਆਂ ਫ਼ਸਲ ਬਿਨ੍ਹਾਂ ਪਾਣੀ ਦੇ ਖ਼ਰਾਬ ਹੋ ਜਾਵੇਗੀ। ਕਿਸਾਨਾਂ ਨੇ ਮੰਗ ਕਰਦੇ ਕਿਹਾ ਕਿ ਹਾਈਵੇਅ ਬਣਨ ਤੋਂ ਪਹਿਲਾਂ ਜ਼ਮੀਨ ਦੀ ਸਹੀ ਤਰੀਕੇ ਨਾਲ ਤਕਸੀਮ ਕੀਤੀ ਜਾਵੇ ਤਾਂ ਜੋ ਕਿਸਾਨ ਬਿਨ੍ਹਾ ਕਿਸੇ ਪ੍ਰੇਸ਼ਾਨੀ ਦੇ ਆਪਣੀ ਜ਼ਮੀਨ ਦੀ ਵਾਹੀ ਕਰ ਸਕਣ ਅਤੇ ਪਾਣੀ ਦਾ ਵੀ ਢੁਕਵਾਂ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਐੱਸਡੀਐਮ ਦੀਪਕ ਭਾਟੀਆ ਨੇ ਆਖਿਆ ਕਿ ਕਿਸਾਨਾਂ ਦੀਆ ਮੰਗ ਸੰਬਧੀ ਸਾਰਾ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਹਾਈਵੇਅ ਅਥੁਰਟੀ ਨੂੰ ਵੀ ਮਾਮਲੇ ਸੰਬਧੀ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ:-ਪੰਜਾਬ 'ਚ ਖੁੱਲ੍ਹਿਆ ਗਿੱਧਾਂ ਦਾ ਰੈਸਟੋਰੈਂਟ, ਲੱਗਿਆ ਮੇਲਾ