ਖੇਮਕਰਨ: ਸਰਹੱਦੀ ਕਸਬਾ ਵਿੱਚ B.K.U. ਰਾਜੇਵਾਲ ਪ੍ਰਧਾਨ ਪ੍ਰਗਟ ਸਿੰਘ ਫੱਸੀ ਵੱਲੋਂ ਸੈਕੜੇ ਕਿਸਾਨ ਸਾਥੀਆਂ ਸਮੇਤ ਹਲਕੇ ਦੇ ਇੱਕ ਕਿਸਾਨ ਨੂੰ ਇਨਸਾਫ਼ ਦਵਾਉਣ ਲਈ ਪੁਲਿਸ ਥਾਣੇ ਬਾਹਰ ਲਗਾਇਆ ਧਰਨਾ ਗਿਆ। ਪ੍ਰਧਾਨ ਪ੍ਰਗਟ ਸਿੰਘ ਫੱਸੀ ਨੇ ਦਸਿਆ, ਕਿ ਖੇਮਕਰਨ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਪੀੜਤ ਕਿਸਾਨਾਂ ਪਿਛਲੇ 40 ਦਿਨਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ, ਪਰ ਹਾਲੇ ਤੱਕ ਉਸ ਦੀ ਕਿਸੇ ਵੀ ਅਫ਼ਸਰ ਜਾ ਮੰਤਰੀ ਨੇ ਨਹੀਂ ਸੁਣੀ
ਥਾਣੇ ਬਾਹਰ ਕਿਸਾਨਾਂ ਦਾ ਧਰਨਾ ਕਿਸਾਨ ਆਗੂ ਪ੍ਰਗਟ ਸਿੰਘ ਫੱਸੀ ਨੇ ਦੱਸਿਆ, ਕਿ ਪੀੜਤ ਕਿਸਾਨ ਕੁਲਦੀਪ ਸਿੰਘ ਪਿਛਲੇ 9 ਮਹੀਨਿਆ ਤੋਂ ਦਿੱਲੀ ਕਿਸਾਨੀ ਅੰਦੋਲਨ ਵਿੱਚ ਗਿਆ ਹੋਇਆ ਸੀ। ਜਿਸ ਦਾ ਕੁਝ ਚੋਰਾਂ ਵੱਲੋਂ ਫਾਇਦਾ ਚੁੱਕਿਆ ਗਿਆ। ਕਿਸਾਨ ਘਰੇ ਨਾ ਹੋਣ ਕਰਕੇ ਚੋਰਾਂ ਨੇ ਇਸ ਕਿਸਾਨ ਦੇ ਘਰ ਨੂੰ ਨਿਸ਼ਾਨਾ ਬਣਾਇਆ, ਤੇ 25 ਲੱਖ ਦੇ ਕਰੀਬ ਦੀ ਲੁੱਟ ਨੂੰ ਅੰਜਾਮ ਦਿੱਤਾ। ਜਿਸ ਤੋਂ ਬਾਅਦ ਪੀੜਤ ਕਿਸਾਨ ਨੇ ਪੁਲਿਸ ਥਾਣੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ, ਪਰ ਪੁਲਿਸ ਵੱਲੋਂ ਚੋਰਾਂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਬਜ਼ਾਏ ਪੀੜਤ ਕਿਸਾਨ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਸਥਾਨਕ ਪੁਲਿਸ ‘ਤੇ ਇਲਜ਼ਾਮ ਲਗਾਏ ਹਨ, ਕਿ ਪੁਲਿਸ ਵੀ ਚੋਰਾਂ ਨਾਲ ਮਿਲੀ ਹੋਈ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ, ਕਿ ਚੋਰਾਂ ਵੱਲੋਂ ਲੁੱਟ ਗਈ ਰਕਮ ਵਿੱਚ ਅੱਧਾ ਪੁਲਿਸ ਨੂੰ ਦਿੱਤਾ ਜਾਦਾ ਹੈ, ਤਾਂ ਜੋ ਪੁਲਿਸ ਉਨ੍ਹਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਾ ਕਰੇ।
ਉਧਰ ਮੌਕੇ ਦੇ ਜਾਂਚ ਅਫ਼ਸਰ ਨੇ ਕਿਹਾ, ਕਿ ਮੈਂ ਜਲਦ ਹੀ ਇਸ ਮਸਲੇ ਨੂੰ ਹੱਲ ਕਰਾਂਗਾ, ਇਸ ਮਸਲੇ ਦੇ ਹੱਲ ਲਈ ਜਾਂਚ ਅਫ਼ਸਰ ਵੱਲੋਂ ਕਰੀਬ ਇੱਕ ਹਫ਼ਤੇ ਦਾ ਸਮਾਂ ਮੰਗਿਆ ਗਿਆ ਹੈ।
ਇਹ ਵੀ ਪੜ੍ਹੋ:'ਕਰਨਾਲ ਲਾਠੀਚਾਰਜ 'ਚ ਜ਼ਖਮੀ ਹੋਏ ਕਿਸਾਨ ਦੀ ਮੌਤ'