ਤਰਨਤਾਰਨ:ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਰਾਮ ਸਿੰਘ ਵਾਲਾ ਤੇ ਉਸ ਦੇ ਨਾਲ ਲੱਗਦੇ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ ਅਤੇ ਕਿਸਾਨਾਂ ਵਲੋਂ ਲਗਾਇਆ ਝੋਨਾ ਖ਼ਰਾਬ ਹੋ ਜਾਣ ਤੇ ਜਦ ਉਨ੍ਹਾਂ ਵਲੋਂ ਦੂਜੀ ਵਾਰ ਝੋਨਾ ਲਗਾਇਆ ਸੀ, ਉਹ ਵੀ ਪਾਣੀ ਦੀ ਮਾਰ ਆਉਣ ਤੋਂ ਬਾਅਦ ਕਿਸਾਨਾਂ ਵਿੱਚ ਗੁੱਸੇ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।
ਹੜ੍ਹ ਪੀੜਤ ਕਿਸਾਨਾਂ ਨੇ ਦੱਸਿਆ ਹਾਲ:ਪਿੰਡ ਵਾਸੀਆਂ ਤੇ ਵੱਖ-ਵੱਖ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ 750/800 ਏਕੜ ਫਸਲ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਨਾ ਤਾਂ ਆੜ੍ਹਤੀਏ ਪੈਸੇ ਦੇ ਰਹੇ ਹਨ ਅਤੇ ਨਾ ਦੋਦੀ ਜਾਂ ਡੇਅਰੀਆਂ ਵਾਲੇ ਪੈਸੇ ਦੇ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਫ਼ਸਲ ਪਾਣੀ ਵਿੱਚ ਡੁੱਬੀ ਹੈ ਅਤੇ ਹਰਾ ਚਾਰਾ ਨਾ ਮਿਲਣ ਕਰਕੇ ਪਸ਼ੂ ਦੁੱਧ ਨਹੀਂ ਦੇ ਰਹੇ, ਜਿਸ ਕਰਕੇ ਉਨ੍ਹਾਂ ਨੂੰ ਕਿਸੇ ਪਾਸਿਉਂ ਰਾਹਤ ਨਹੀਂ ਮਿਲ ਰਹੀ ਹੈ।
ਮੁਆਵਜ਼ਾ ਦੇਣ ਦੀ ਮੰਗ:ਇਸ ਦੌਰਾਨ ਹੀ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਦੋਹਰੀ ਵਾਰ ਫ਼ਸਲ ਖ਼ਰਾਬ ਹੋਣ ਉੱਤੇ ਵੀ ਕਿਸੇ ਸੱਤਾ ਧਿਰ ਆਗੂ ਵੱਲੋਂ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਸਾਰ ਨਾ ਲਏ ਜਾਣ ਉੱਤੇ ਕਿਸਾਨ ਜਥੇਬੰਦੀਆਂ ਨੇ ਰੋਸ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕਿ ਮੁਆਵਜ਼ਾ ਦਿਓ ਗਿਰਦਾਵਰੀ ਬਾਅਦ ਵਿੱਚ ਹੋ ਜਾਵੇਗੀ। ਪਰ ਹੁਣ ਮੁੱਖ ਮੰਤਰੀ ਹੁੰਦੇ ਹੋਏ ਨਾ ਮੁਆਵਜ਼ਾ ਦਿੱਤਾ ਨਾ ਕਿਸਾਨਾਂ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਲਈ ਤਰੁੰਤ ਮੁਆਵਜ਼ਾ ਜਾਰੀ ਕਰੇ, ਜਿਸ ਵਿੱਚ ਪ੍ਰਤੀ ਏਕੜ 60 ਹਜ਼ਾਰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਸਰਕਾਰ ਕੋਲੋ ਬੀਜ ਤੇ ਖਾਦਾਂ ਦੀ ਮੰਗ:- ਇਸ ਦੌਰਾਨ ਹੀ ਕਿਸਾਨਾਂ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਝੋਨੇ ਦੀ ਫ਼ਸਲ ਤਿਆਰ ਨਹੀਂ ਹੋਣੀ, ਕਿਉਂ ਕਿ ਖੇਤਾਂ ਵਿੱਚ 10/10 ਫੁੱਟ ਪਾਣੀ ਖੜ੍ਹਾ ਹੈ, ਇਸ ਲਈ ਉਨ੍ਹਾਂ ਨੂੰ ਮੱਕੀ ਦੀ ਫ਼ਸਲ ਤਿਆਰ ਕਰਨ ਲਈ ਬੀਜ ਅਤੇ ਖਾਦਾਂ ਦਿੱਤੀਆਂ ਜਾਣ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਆਗੂ ਜਾਂ ਅਧਿਕਾਰੀ ਆਉਂਦਾ ਹੈ ਤਾਂ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਆ ਕੇ ਸਾਰੇ ਪਿੰਡ ਵਾਸੀਆਂ ਦੀ ਗੱਲ ਸੁਣੇ ਜਾਂ ਕਿਸਾਨ ਆਗੂਆਂ ਦੇ 8070188000 ਅਤੇ 94630 65741 ਉੱਤੇ ਸੰਪਰਕ ਕਰ ਲੈਣ।