ਪੰਜਾਬ

punjab

ETV Bharat / state

ਨਹਿਰੀ ਪਾਣੀ ਦੇ ਮੁੱਦੇ ’ਤੇ ਕਿਸਾਨਾਂ ਦੀ ਅਹਿਮ ਮੀਟਿੰਗ , ਸਰਕਾਰ ਨੂੰ ਕੀਤੀ ਇਹ ਅਪੀਲ - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਪੰਜਾਬ ਅੰਦਰ ਨਹਿਰੀ ਪਾਣੀ ਦੀ ਬਹਾਲੀ ਨੂੰ ਫੌਰੀ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ ਤੇ ਖੇਤੀ ਵਿੱਚ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਸਕੇ ਇਸ ਲਈ ਪੰਜਾਬ ਸਰਕਾਰ ਸੂਏ, ਨਹਿਰਾਂ ਦੀ ਖਲਵਾਈ ਕਰਕੇ ਪਾਣੀ ਟੈਲਾਂ ਤੱਕ ਪਹੁੰਚਦਾ ਕਰੇ।

ਨਹਿਰੀ ਪਾਣੀ ਦੇ ਮਸਲੇ ਨੂੰ ਲੈਕੇ ਅਹਿਮ ਮੀਟਿੰਗ
ਨਹਿਰੀ ਪਾਣੀ ਦੇ ਮਸਲੇ ਨੂੰ ਲੈਕੇ ਅਹਿਮ ਮੀਟਿੰਗ

By

Published : May 12, 2022, 9:37 PM IST

ਤਰਨ ਤਾਰਨ:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ ਮੀਟਿੰਗ ਪਿੰਡ ਅਮੀਸ਼ਾਹ ਦੇ ਗੁਰਦੁਆਰਾ ਸਾਹਿਬ ਵਿਖੇ ਹਰਜਿੰਦਰ ਸਿੰਘ ਕਲਸੀਆ ਤੇ ਅਜਮੇਰ ਸਿੰਘ ਅਮੀਸ਼ਾਹ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਨੇ ਜਾਣਕਾਰੀ ਸਾਂਝੀ ਕੀਤੀ ਕੇ ਪੰਜਾਬ ਦੇ ਲੋਕ ਨਹਿਰਾਂ,ਸੂਇਆਂ ਵਿੱਚ ਪਾਣੀ ਦੇਖਣ ਤੋਂ ਤਰਸ ਰਹੇ ਹਨ ਤੇ ਖਲਵਾਈ ਨਾ ਹੋਣ ਕਰਕੇ ਨਹਿਰਾਂ ਤੇ ਸੂਇਆਂ ਵਿਚ ਘਾਹ, ਦਰੱਖਤ,ਬੂਟੀ ਆਦਿ ਨਾਲ ਬੰਦ ਹੋਏ ਹਨ ਅਤੇ ਖਲਵਾਈ ਨਾ ਹੋਣ ਕਰਕੇ ਟੁੱਟੇ ਪਏ ਹਨ ।

ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਪੰਜਾਬ ਅੰਦਰ ਨਹਿਰੀ ਪਾਣੀ ਦੀ ਬਹਾਲੀ ਨੂੰ ਫੌਰੀ ਅਮਲ ਵਿੱਚ ਲਿਆਦਾ ਜਾਵੇ ਤਾਂ ਜੋ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ ਤੇ ਖੇਤੀ ਵਿੱਚ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਸਕੇ ਇਸ ਲਈ ਪੰਜਾਬ ਸਰਕਾਰ ਸੂਏ, ਨਹਿਰਾਂ ਦੀ ਖਲਵਾਈ ਕਰਕੇ ਪਾਣੀ ਟੈਲਾਂ ਤੱਕ ਪਹੁੰਚਦਾ ਕਰੇ।

ਇਸ ਮੌਕੇ ਰਣਜੀਤ ਸਿੰਘ ਚੀਮਾ ਤੇ ਨਿਸਾਨ ਸਿੰਘ ਮਾੜੀਮੇਘਾ ਨੇ ਬਿਜਲੀ ਨੂੰ ਲੈ ਕੇ ਕਿਸਾਨਾਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸਰਕਾਰ ਬਿਜਲੀ ਦੀ ਸਪਲਾਈ ਪੂਰੀ ਕਰੇ ਅਤੇ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਬਜਾਈ ਕਰਨ ਲਈ 12 ਘੰਟੇ ਬਿਜਲੀ ਸਪਲਾਈ ਦਾ ਪ੍ਰਬੰਧ ਕਰੇ। ਇਸ ਮੌਕੇ ਆਗੂਆਂ ਪੂਰਨ ਸਿੰਘ ਮੱਦਰ ਤੇ ਸੁੱਚਾ ਸਿੰਘ ਵੀਰਮ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਨਹਿਰਾਂ ਸੂਏ ਆਦਿ ਦੀ ਖਲਵਾਈ ਸਬੰਧੀ ਲਗਾਤਾਰ ਮੰਗ ਪੱਤਰ ਪੰਜਾਬ ਸਰਕਾਰ ਅਤੇ ਨਹਿਰ ਮਹਿਕਮੇ, ਜ਼ਿਲ੍ਹੇ ਦੇ ਹੈਡਕੁਆਰਟਰਾਂ ਨੂੰ ਭੇਜ ਚੁੱਕੇ ਹਨ ਪਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਧਿਆਨ ਨਹੀਂ ਦੇ ਰਹੀ।

ਇਸ ਦੇ ਨਾਲ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ 10 ਜੂਨ ਤੋਂ ਲੱਗਣ ਵਾਲਾ ਝੋਨਾ ਸਰਕਾਰ ਨੂੰ ਜਬਰੀ ਵਾਹੁਣ ਨਹੀਂ ਦਿੱਤਾ ਜਾਵੇਗਾ ਇਸ ਲਈ ਪੰਜਾਬ ਸਰਕਾਰ ਆਪਣਾ ਫੈਸਲਾ ਵਾਪਸ ਲਵੇ ਅਤੇ ਅੱਜ ਤੋਂ ਹੀ ਮੋਟਰਾਂ ਦੀ ਸਪਲਾਈ 12 ਘੰਟੇ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਸਾਰ ਨਾ ਲਈ ਤੇ ਪੰਜਾਬ ਦੇ ਲੋਕ ਸੰਘਰਸ਼ ਲਈ ਸੜਕਾਂ ’ਤੇ ਆਉਣ ਲਈ ਮਜ਼ਬੂਰ ਹੋਣਗੇ।

ਇਹ ਵੀ ਪੜ੍ਹੋ:ਸਪੀਕਰ ਕੁਲਤਾਰ ਸੰਧਵਾ 14 ਮਈ ਨੂੰ ਮੋਗਾ ਵਿਖੇ ਸਮਾਜ ਸੇਵੀ ਲੋਕਾਂ ਨਾਲ ਕਰਨਗੇ ਅਹਿਮ ਚਰਚਾ

ABOUT THE AUTHOR

...view details