ਤਰਨਤਾਰਨ:ਪਿੰਡ ਡਲੀਰੀ ਦੇ ਵਾਸੀ ਹਰਦੇਵ ਸਿੰਘ ਅਤੇ ਉਸਦੀ ਮਾਤਾ ਮੰਗੋ ਨੂੰ ਕਿਸਾਨ ਸੰਘਰਸ਼ ਕਮੇਟੀ (Kisan Sangharsh Committee) ਦੇ ਆਗੂਆਂ ਵੱਲੋਂ ਜ਼ਹਿਰੀਲੀ ਦਵਾਈ ਪਿਲਾ ਕੇੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲੱਗੇ ਹਨ।
ਇਸ ਬਾਰੇ ਪੀੜਤ ਦੀ ਮਾਤਾ ਮੰਗੋ ਨੇ ਦੱਸਿਆ ਹੈ ਕਿ ਮੇਰੀ ਨੂੰਹ ਹਰਜੀਤ ਕੌਰ ਜੋ ਕਿ ਮੇਰੇ ਪੁੱਤਰ ਹਰਦੇਵ ਸਿੰਘ ਨਾਲ ਲੜਦੀ ਰਹਿੰਦੀ ਸੀ ਅਤੇ ਬੀਤੀ 1 ਜੂਨ ਨੂੰ ਸਾਜ਼ਿਸ਼ ਤਹਿਤ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਸੱਦਿਆ ਅਤੇ ਕਮੇਟੀ ਦੇ ਆਗੂਆਂ ਨੇ ਆਉਂਦਿਆਂ ਹੀ ਮੇਰੇ ਪੁੱਤਰ ਹਰਦੇਵ ਸਿੰਘ ਅਤੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਹੈ ਕਿ ਮੇਰਾ ਪੁੱਤ ਹਸਪਤਾਲ (Hospital) ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।