ਤਰਨਤਾਰਨ : ਗਹਿਣੇ ਦਿੱਤੇ ਪੈਸੇ ਵਾਪਸ ਨਾ ਮਿਲਣ ਤੋ ਦੁੱਖੀ ਹੋ ਕੇ ਕਿਸਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮਾਮਲਾ ਤਰਨਤਾਰਨ ਦੇ ਪਿੰਡ ਲਾਲੂ ਘੁੰਮਣ ਦਾ ਹੈ ਜਿੱਥੇ ਇੱਕ ਵਿਅਕਤੀ ਨੇ ਢਾਈ ਲੱਖ ਰੁਪਏ ਦੇ ਕੇ ਜ਼ਮੀਨ ਗਹਿਣੇ ਲਈ ਹੋਈ ਸੀ। ਪਰ ਔਰਤ ਹੀ ਜ਼ਮੀਨ ਉਤੇ ਵਾਹੀ ਕਰਦੀ ਸੀ ਅਤੇ ਪੈਸੇ ਵੀ ਵਾਪਸ ਨਹੀਂ ਕੀਤੇ। ਜਿਸ ਕਾਰਨ ਚਿੰਤਾ ਵਿੱਚ ਆ ਕੇ 55 ਸਾਲਾਂ ਕਿਸਾਨ ਸਵਿੰਦਰ ਸਿੰਘ ਨੇ ਮੌਤ ਨੂੰ ਗਲੇ ਲਗਾ ਲਿਆ।
ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਾਰਨ: ਮ੍ਰਿਤਕ ਦੇ ਪੁੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਇਕ ਔਰਤ ਨੂੰ ਢਾਈ ਲੱਖ ਰੁਪਏ ਦਿੱਤੇ ਸੀ ਅਤੇ ਉਸ ਤੋਂ ਜ਼ਮੀਨ ਗਹਿਣੇ ਲਈ ਸੀ। ਪਰ ਉਸ ਔਰਤ ਨੇ ਕਿਸਾਨ ਨੂੰ ਵਾਹੀ ਕਰਨ ਲਈ ਜ਼ਮੀਨ ਨਹੀਂ ਛੱਡੀ ਉਹ ਆਪ ਹੀ ਉਸ ਜ਼ਮੀਨ ਉਤੇ ਵਾਹੀ ਕਰਦੀ ਸੀ। ਔਰਤ ਨੇ ਸਵਿੰਦਰ ਸਿੰਘ ਨੂੰ ਕਿਹਾ ਕਿ ਉਹ ਪੈਸੇ ਨਹੀਂ ਮੋੜ ਸਕਦੀ ਉਹ ਉਸ ਨੂੰ 1.5 ਲੱਖ ਰੁਪਏ ਹੋਰ ਦੇ ਦੇਣ ਉਹ ਜਮੀਨ ਉਨ੍ਹਾਂ ਨੂੰ ਹੀ ਵੇਚ ਦੇਵੇਗੀ। ਗੁਰਵਿੰਦਰ ਸਿੰਘ ਦੇ ਪਿਤਾ ਨੇ ਉਸ ਨੂੰ 1.5 ਲੱਖ ਰੁਪਏ ਦੇ ਦਿੱਤੇ ਪਰ ਇਸ ਤੋਂ ਬਾਅਦ ਔਰਤ ਜਮੀਨ ਦੀ ਰਜ਼ਿਸਟਰੀ ਕਰਵਾਉਣ ਤੋਂ ਮੁਕਰ ਗਈ। ਇਸ ਦੇ ਨਾਲ ਹੀ ਪੈਸੇ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਪੈਸੇ ਦੇਣ ਤੋਂ ਇਨਕਾਰ ਹੀ ਨਹੀਂ ਕੀਤਾ ਸਗੋਂ ਥਾਣੇ ਵੀ ਮਾਮਲਾ ਦਰਜ ਕਰਵਾਉਣ ਚਲੀ ਗਈ। ਜਿਸ ਕਾਰਨ ਮ੍ਰਿਤਕ ਨੇ ਚਿੰਤਾ ਵਿੱਚ ਮੌਤ ਨੂੰ ਗਲੇ ਲਗਾ ਲਿਆ।