ਤਰਨਤਾਰਨ:ਵਿਧਾਨ ਸਭਾ ਹਲਕਾ ਖੇਮਕਰਨ (Legislative Assembly Constituency Khemkaran) ਅਧੀਨ ਪੈਂਦੇ ਪਿੰਡ ਪੂਨੀਆਂ (Village Punia) ਵਿਖੇ ਇੱਕ ਮਜ਼ਦੂਰ ਦੀ ਬੇਰਹਿਮੀ ਨਾਲ ਕੁੱਟਮਾਰ (Brutally beating the worker) ਕਰਕੇ ਵਾਹ ਤੋੜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕੁੱਟਮਾਰ ਇੱਕ ਕਿਸਾਨ ਵੱਲੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਇੱਕ ਹਜ਼ਾਰ ਰੁਪਏ ਨੂੰ ਲੈਕੇ ਕਿਸਾਨ ਵੱਲੋਂ ਇਹ ਕੁੱਟਮਾਰ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਕੁੱਟਮਾਰ ਦਾ ਸ਼ਿਕਾਰ ਹੋਏ ਪੀੜਤ ਰੇਸ਼ਮ ਸਿੰਘ (Victim Resham Singh) ਨੇ ਦੱਸਿਆ ਕਿ ਉਸ ਨੇ ਪਿੰਡ ਦੇ ਇੱਕ ਜ਼ਿੰਮੀਂਦਾਰ ਤੋਂ 6 ਹਜ਼ਾਰ ਰੁਪਇਆ ਝੋਨੇ ਦੀ ਫਸਲ (Paddy crop) ਲਾਉਣ ਵਾਸਤੇ ਲਿਆ ਹੋਇਆ ਸੀ ਅਤੇ ਉਸ ਵੱਲੋਂ ਦੋ ਕਿੱਲੇ ਝੋਨੇ ਦੀ ਫ਼ਸਲ ਲਾ ਕੇ 5 ਹਜ਼ਾਰ ਰੁਪਿਆ ਉਸ ਨੇ ਉਸ ਜ਼ਿੰਮੀਂਦਾਰ ਨੂੰ ਵਾਪਸ ਮੋੜ ਦਿੱਤਾ ਸੀ ਅਤੇ ਉਸ ਵਿੱਚੋਂ ਇੱਕ ਹਜ਼ਾਰ ਰੁਪਈਆ ਬਾਕੀ ਰਹਿ ਗਿਆ ਸੀ।
ਪੀੜਤ ਨੇ ਦੱਸਿਆ ਕਿ ਮੈਂ ਉਸ ਜ਼ਿੰਮੀਰਦਾਰ ਨੂੰ ਕਿਹਾ ਕਿ ਮੈਂ ਕੁਝ ਦਿਨਾਂ ਵਿੱਚ ਰਹਿੰਦਾ ਇੱਕ ਹਜ਼ਾਰ ਰੁਪਈਆ ਵੀ ਮੌੜ ਦੇ ਦੇਵਾਂਗਾ, ਪਰ ਉਸ ਜ਼ਿੰਮੀਂਦਾਰ ਨੇ ਉਸ ਦੀ ਇੱਕ ਵੀ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਸ ਦੀ ਪਤਨੀ ਨੂੰ ਰਸਤੇ ਵਿੱਚ ਘੇਰ ਕੇ ਉਸ ਨਾਲ ਗਾਲੀ ਗਲੋਚ ਕੀਤਾ ਅਤੇ ਜਾਤੀ ਸੂਚਕ ਗਾਲ੍ਹਾਂ ਕੱਢੀਆਂ ਅਤੇ ਬਾਅਦ ਵਿੱਚ ਉਸ ਜ਼ਿੰਮੀਂਦਾਰ ਨੇ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਮੌਕੇ ਪੀੜਤ ਨੇ ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ।