ਤਰਨਤਾਰਨ: ਪਿੰਡ ਸਭਰਾਂ ਦੇ ਜਵਾਨ ਦਿਲਬਾਗ ਸਿੰਘ ਦੀ ਸੜਕ ਹਾਦਸਾ ਵਾਪਰਨ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਦਿਲਬਾਗ ਸਿੰਘ ਆਪਣੇ ਮ੍ਰਿਤਕ ਪਿਤਾ ਬਲਦੇਵ ਸਿੰਘ ਦੀ ਪਹਿਲੀ ਬਰਸੀ ਮਨਾਉਣ ਲਈ ਮਨੀਪੁਰ ਡਿਉਟੀ ਤੋਂ ਘਰ ਪਰਤ ਰਿਹਾ ਸੀ ਕਿ ਰਸਤੇ 'ਚ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਦਿਲਬਾਗ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਕਿਹਾ ਕਿ ਦਿਲਬਾਗ ਸਿੰਘ ਇੰਡੀਅਨ ਆਰਮੀ 'ਚ ਤਾਇਨਾਤ ਸੀ। ਉਹ ਮਨੀਪੁਰ ਡਿਉਟੀ ਤੋਂ ਵਾਪਿਸ ਘਰ ਆ ਰਹੇ ਸੀ ਕਿ ਰਸਤੇ 'ਚ ਹੀ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਜਵਿੰਦਰ ਨੇ ਕਿਹਾ ਕਿ ਉਨ੍ਹਾਂ ਦੇ 2 ਬੱਚੇ ਹਨ ਜੋ ਕਿ ਅਜੇ ਪੜ੍ਹਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਹੀ ਸਾਲ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਦੀ ਮੌਤ ਹੋਈ ਸੀ।
ਫੌਜੀ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦੇ ਘਰ ਦਿਲਬਾਗ ਸਿੰਘ ਹੀ ਕਮਾਉਣ ਵਾਲੀ ਸੀ ਜੋ ਕਿ ਇਸ ਦੁਨਿਆ 'ਚ ਨਹੀਂ ਰਿਹਾ। ਹੁਣ ਉਨ੍ਹਾਂ ਦੇ ਘਰ 'ਚ ਕੋਈ ਕਮਾਉਣ ਵਾਲਾ ਵਿਅਕਤੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦਿਲਬਾਗ ਸਿੰਘ ਦੀ ਮੌਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਘਰ ਦੀ ਸਾਰ ਤੱਕ ਨਹੀਂ ਲਈ ਗਈ। ਇਥੇ ਤੱਕ ਕਿ ਕਿਸੇ ਸਰਕਾਰੀ ਨੁਮਾਇੰਦੇ ਨੇ ਉਨ੍ਹਾਂ ਨੇ ਦੇ ਘਰ ਆ ਕੇ ਕੋਈ ਦੁੱਖ ਤੱਕ ਸਾਂਝਾ ਨਹੀਂ ਕੀਤਾ।