ਪੰਜਾਬ

punjab

ETV Bharat / state

ਜ਼ਮੀਨੀ ਵਿਵਾਦ ਕਾਰਨ ਪੁਲਿਸ 'ਤੇ ਲੱਗੇ ਕੁੱਟਮਾਰ ਕਰਨ ਦੇ ਦੋਸ਼ - ਪੁਲਿਸ 'ਤੇ ਲਗਾਏ ਕੁੱਟਮਾਰ ਕਰਨ ਦੇ ਇਲਜ਼ਾਮ

ਤਰਨਤਾਰਨ ਦੇ ਪਿੰਡ ਨੌ ਸ਼ਹਿਰਾ ਪੰਨੂੰਆਂ ਦੇ ਸਰਬਜੀਤ ਸਿੰਘ ਨੇ ਪੁਲਿਸ 'ਤੇ ਬੇ-ਬੁਨਿਆਦੀ ਤਰੀਕੇ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ, ਜਿਸ ਲਈ ਉਨ੍ਹਾਂ ਨੇ ਥਾਣਾ ਇੰਚਾਰਜ ਦਵਿੰਦਰ ਸਿੰਘ ਨੂੰ ਪੁਲਿਸ ਅਦਾਰੇ ਤੋਂ ਸਸਪੈਂਡ ਕਰਨ ਦੀ ਮੰਗ ਕੀਤੀ।

ਫ਼ੋਟੋ
ਫ਼ੋਟੋ

By

Published : Feb 5, 2020, 9:56 PM IST

ਤਰਨਤਾਰਨ: ਪਿੰਡ ਨੌ ਸ਼ਹਿਰਾ ਪੰਨੂੰਆਂ ਦੇ ਵਸਨੀਕ ਸਰਬਜੀਤ ਸਿੰਘ ਤੇ ਲਖਬੀਰ ਸਿੰਘ ਦਾ ਆਪਸੀ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਸਰਬਜੀਤ ਸਿੰਘ ਨੇ ਪੁਲਿਸ 'ਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਸਰਬਜੀਤ ਸਿੰਘ ਨੇ ਐਸ.ਐਸ.ਪੀ ਨੂੰ ਪਿੰਡ ਨੌ ਸ਼ਹਿਰਾ ਪੰਨੂੰਆਂ ਦੇ ਥਾਣਾ ਇੰਚਾਰਜ ਨੂੰ ਪੁਲਿਸ ਅਦਾਰੇ ਤੋਂ ਸਸਪੈਂਡ ਕਰਨ ਦੀ ਮੰਗ ਕੀਤੀ।

ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲਖਬੀਰ ਸਿੰਘ ਨਾਂਅ ਦੇ ਵਿਅਕਤੀ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜਿਸ ਲਈ ਉਹ ਘਰ ਦੇ ਬਾਹਰ ਖੜੇ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਲਖਬੀਰ ਸਿੰਘ ਤੇ ਥਾਣਾ ਇੰਚਾਰਜ ਦਵਿੰਦਰ ਸਿੰਘ ਦੋਵੇਂ ਸ਼ਰਾਬ ਦੇ ਨਸ਼ੇ 'ਚ ਉਸ ਦੇ ਘਰ ਪੁੱਜੇ ਤੇ ਬਿਨਾਂ ਕਿਸੇ ਪੁੱਛ-ਗਿੱਛ ਤੇ ਉਸ ਨੂੰ ਥਾਣੇ 'ਚ ਲੈ ਗਏ, ਤੇ ਉੱਥੇ ਪੁਹੰਚ ਕੇ ਦਵਿੰਦਰ ਸਿੰਘ ਨੇ ਉਸ ਦੇ ਕਪੜੇ ਲਾਹ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਵੇਖੋ ਵੀਡੀਓ

ਉਨ੍ਹਾਂ ਨੇ ਕਿਹਾ ਕਿ ਜਦੋਂ ਦਵਿੰਦਰ ਸਿੰਘ ਨੂੰ ਇਹ ਕਿਹਾ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਹੈ ਤਾਂ ਉਨ੍ਹਾਂ ਨੇ ਹੋਰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਇਸ ਦੌਰਾਨ ਉਹ ਦਵਿੰਦਰ ਸਿੰਘ ਦੀ ਸ਼ਿਕਾਇਤ ਐਸਐਸਪੀ ਨੂੰ ਕੀਤੀ ਤੇ ਉਨ੍ਹਾਂ ਨੇ ਮੰਗ ਕੀਤੀ ਕਿ ਉਹ ਦਵਿੰਦਰ ਸਿੰਘ ਨੂੰ ਪੁਲਿਸ ਅਦਾਰੇ ਤੋਂ ਸਸਪੈਡ ਕਰਨ ਦੇਣ।

ਇਹ ਵੀ ਪੜ੍ਹੋ: ਰੀਪਰ ਫੈਕਟਰੀ ਚੋਂ ਚੋਰੀ ਤੋਂ ਬਾਅਦ ਚੋਰਾਂ ਨੇ ਦਫ਼ਤਰ ਦੇ ਰਿਕਾਰਡ ਰੂਮ ਨੂੰ ਲਗਾਈ ਅੱਗ

ਦੂਜੀ ਧਿਰ ਦੇ ਲਖਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਜ਼ਮੀਨੀ ਵਿਵਾਦ ਪਿੰਡ ਦੇ ਸਰਬਜੀਤ ਸਿੰਘ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਾ ਉਹ ਖੁਦ ਸ਼ਰਾਬ ਪੀਂਦੇ ਹਨ ਨਾ ਉਨ੍ਹਾਂ ਦੇ ਘਰ ਸ਼ਰਾਬ ਹੈ। ਉਨ੍ਹਾਂ ਨੇ ਕਿਹਾ ਕਿ ਸਰਬਜੀਤ ਸਿੰਘ ਨੇ ਦਵਿੰਦਰ ਸਿੰਘ 'ਤੇ ਜੋ ਇਲਜ਼ਾਮ ਲਗਾਏ ਹਨ ਉਹ ਬੇ-ਬੁਨਿਆਦੀ ਹਨ।

ਨੌ ਸ਼ਹਿਰਾ ਪੰਨੂੰਆਂ ਚੌਕੀ ਇੰਚਾਰਜ ਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਦੋਵਾਂ ਧਿਰਾਂ ਦੀ ਸ਼ਿਕਾਇਤਾਂ ਆਈਆਂ ਹਨ। ਇਸ ਦੀ ਉਹ ਜਾਂਚ ਕਰ ਰਹੇ ਹਨ ਬਾਕੀ ਉਨ੍ਹਾਂ ਕਿਸੇ ਦੀ ਕੁੱਟਮਾਰ ਨਹੀਂ ਕੀਤੀ ਇਹ ਦੋਸ਼ ਬੇ-ਬੁਨਿਆਦੀ ਉਨ੍ਹਾਂ 'ਤੇ ਲਗਾਏ ਜਾ ਰਹੇ ਹਨ

ABOUT THE AUTHOR

...view details