ਤਰਨ ਤਾਰਨ: ਹਲਕਾ ਖ਼ਡੂਰ ਸਾਹਿਬ ਦੇ ਪਿੰਡ ਨੋਰੰਗਾਬਾਦ ਵਿੱਚ ਲੋਕ ਸਭਾ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪੁੱਜੇ। ਪੰਜਾਬ ਵਿਚ ਬਾਦਲ ਪਰਿਵਾਰ ਦਾ ਅੰਗ ਜਿਥੇ ਵੀ ਜਾਂਦਾ ਹੈ, ਉਸ ਨੂੰ ਬੇਅਦਬੀ ਮਾਮਲਿਆਂ ਬਾਰੇ ਆਂਪਣੇ ਪਰਿਵਾਰ ਵਲੋਂ ਸਫਾਈ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਵਾਰ ਵੱਡੇ ਬਾਦਲ ਦੀ ਵਾਰੀ ਸੀ।
ਬੇਅਦਬੀਆਂ ਤੇ ਬਾਦਲਾਂ ਨੂੰ ਸਫਾਈ ਦੇਣ ਲਈ ਹੋਣਾ ਪੈ ਰਿਹਾ ਮਜਬੂਰ
ਤਰਨ ਤਾਰਨ ਦੇ ਹਲਕਾ ਖ਼ਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਪਿੰਡ ਨੌਰੰਗਾਬਾਦ 'ਚ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਬੇਅਦਬੀ ਮਾਮਲਿਆਂ ਤੇ ਆਪਣੇ ਆਪ ਨੂੰ ਬੇਕਸੂਰ ਦੱਸਣ ਤੋਂ ਇਲਾਵਾ ਰੈਲੀ ਵਿੱਚ ਪੁੱਜੇ ਹੋਰ ਆਗੂਆਂ ਵਲੋਂ ਕਾਂਗਰਸ 'ਤੇ ਕਾਫ਼ੀ ਨਿਸ਼ਾਨੇ ਸਾਧੇ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਬਹੁਤ ਵੱਡੇ ਫ਼ਤਵੇ ਨਾਲ ਮੁੜ ਪ੍ਰਧਾਨ ਮੰਤਰੀ ਬਣਨਗੇ। ਇਸ ਦੇ ਨਾਲ ਹੀ ਕਾਂਗਰਸ ਵਲੋਂ ਅਕਾਲੀਆਂ 'ਤੇ ਬੇਅਦਬੀ ਦੇ ਦੋਸ਼ ਲਾਉਣ ਦੇ ਸਵਾਲ 'ਤੇ ਬਾਦਲ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਬੇਅਦਬੀ ਕਾਂਗਰਸ ਪਾਰਟੀ ਵਲੋਂ ਕੀਤੀ ਗਈ ਹੈ, ਅਕਾਲੀ ਦਲ ਤੇ ਧਾਰਮਿਕ ਪਾਰਟੀ ਹੈ।
ਇਸ ਮੌਕੇ ਬਾਦਲ ਤੋਂ ਇਲਾਵਾ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ, ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ, ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਮੰਨਾ, ਪਾਰਟੀ ਦੇ ਜਥੇਬੰਧਕ ਸਕੱਤਰ ਕੁਲਦੀਪ ਸਿੰਘ ਅੋਲਖ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਅਹੁਦੇਦਾਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਬੀਬੀ ਜਗੀਰ ਕੌਰ ਮੋਜੂਦ ਸਨ।