ਪੰਜਾਬ

punjab

ETV Bharat / state

ਪੁੱਤਰ ਨਸ਼ਿਆਂ 'ਚ ਪਿਆ, ਪਤੀ ਦੀ ਮੌਤ ਤੋਂ ਬਾਅਦ 2 ਵਕਤ ਦੀ ਰੋਟੀ ਲਈ ਠੋਕਰਾਂ ਖਾ ਰਹੀ ਮਹਿਲਾ ... - ਔਰਤ ਨੇ 2 ਵਕਤ ਦੀ ਰੋਟੀ ਲਈ ਸਮਾਜਸੇਵੀਆਂ ਅੱਗੇ ਅੱਡੇ ਹੱਖ

ਪਿੰਡ ਤੀਮੋਵਾਲ ਦੀ ਰਹਿਣ ਵਾਲੀ ਬਜ਼ੁਰਗ ਔਰਤ ਨੂੰ ਗਰੀਬੀ ਕਾਰਣ ਬਹੁਤ ਹੀ ਸਮੱਸਿਆ ਦੇ ਸਾਹਮਣਾ ਕਰਣਾ ਪੈ ਰਿਹਾ ਹੈ। ਉਸ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਜੁੜ ਰਹੀ ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਸਮਾਜਸੇਵੀਆਂ ਅਤੇ ਹੋਰ ਲੋਕਾਂ ਤੋਂ ਮਦਦ ਮੰਗੀ ਹੈ। ਔਰਤ ਦੇ ਪਤੀ ਦਾ ਦਿਹਾਂਤ ਹੋ ਗਿਆ ਹੈ ਅਤੇ ਉਸ ਦਾ ਮੁੰਡਾ ਨਸ਼ੇ ਲਈ ਘਰ ਦਾ ਸਮਾਨ ਵੇਚ ਰਿਹਾ ਹੈ।

elderly woman request for help for basic need to the social workers through media
ਬਜ਼ੁਰਗ ਔਰਤ ਨੇ 2 ਵਕਤ ਦੀ ਰੋਟੀ ਲਈ ਸਮਾਜਸੇਵੀਆਂ ਅੱਗੇ ਅੱਡੇ ਹੱਖ

By

Published : Apr 25, 2022, 1:17 PM IST

ਤਰਨਤਾਰਨ : ਪਿੰਡ ਤੀਮੋਵਾਲ ਦੀ ਰਹਿਣ ਵਾਲੀ ਬਜ਼ੁਰਗ ਔਰਤ ਨੂੰ ਗਰੀਬੀ ਕਾਰਣ ਬਹੁਤ ਹੀ ਸਮੱਸਿਆ ਦੇ ਸਾਹਮਣਾ ਕਰਣਾ ਪੈ ਰਿਹਾ ਹੈ। ਉਸ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਜੁੜ ਰਹੀ ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਸਮਾਜਸੇਵੀਆਂ ਅਤੇ ਹੋਰ ਲੋਕਾਂ ਤੋਂ ਮਦਦ ਮੰਗੀ ਹੈ। ਔਰਤ ਦੇ ਪਤੀ ਦਾ ਦਿਹਾਂਤ ਹੋ ਗਿਆ ਹੈ ਅਤੇ ਉਸ ਦਾ ਮੁੰਡਾ ਨਸ਼ੇ ਦੇ ਲਈ ਘਰ ਦਾ ਸਮਾਨ ਵੇਚ ਰਿਹਾ ਹੈ। ਬਜ਼ੁਰਗ ਔਰਤ ਅਤੇ ਉਸ ਦੇ ਛੋਟੇ ਪੁੱਤਰ ਨੇ ਮਦਦ ਲਈ ਬੇਨਤੀ ਕੀਤੀ ਹੈ।

ਇਸ ਬਾਰੇ ਪੀੜਤ ਬਜ਼ੁਰਗ ਔਰਤ ਕਸ਼ਮੀਰ ਕੌਰ ਨੇ ਦੱਸਿਆ ਕਿ ਘਰ ਦੇ ਹਾਲਾਤਾਂ ਬਾਰੇ ਉਸ ਨੇ ਕਈ ਵਾਰ ਪਿੰਡ ਦੇ ਮੋਹਤਬਾਰਾਂ ਅਤੇ ਪੰਜਾਬ ਸਰਕਾਰ ਦੇ ਕਈ ਅਧਿਕਾਰੀਆਂ ਨੂੰ ਜਾਣੂ ਕਰਵਾਇਆ, ਪਰ ਕਿਸੇ ਨੇ ਵੀ ਉਸਦੀ ਸਾਰ ਨਹੀਂ ਲਈ। ਪੀੜਤ ਬਜ਼ੁਰਗ ਔਰਤ ਕਸ਼ਮੀਰ ਕੌਰ ਨੇ ਭਰੇ ਮਨ ਨਾਲ ਆਪਣੇ ਘਰ ਦੇ ਹਾਲਾਤਾਂ ਬਾਰੇ ਦੱਸਦੇ ਹੋਏ ਕਿਹਾ ਕਿ ਉਸਦੇ ਪਤੀ ਦੀ ਕੰਮ ਕਰਦੇ ਸਮੇਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੁੰਦੇ ਚਲੇ ਗਏ। ਉਸ ਦਾ 12 ਸਾਲ ਦਾ ਲੜਕਾ ਜਿਸ ਨੇ ਘਰ ਨੂੰ ਚਲਾਉਣ ਵਾਸਤੇ ਉਹ 2 ਵਕਤ ਦੀ ਰੋਟੀ ਕਮਾ ਲਿਆ ਸਕਦਾ ਸੀ, ਪਰ ਉਹ ਨਸ਼ਿਆਂ ਦੀ ਦਲਦਲ ਵਿਚ ਐਸਾ ਪਿਆ ਕਿ ਉਸ ਨੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ।

ਪੁੱਤਰ ਨਸ਼ਿਆਂ 'ਚ ਪਿਆ, ਪਤੀ ਦੀ ਮੌਤ ਤੋਂ ਬਾਅਦ 2 ਵਕਤ ਦੀ ਰੋਟੀ ਲਈ ਠੋਕਰਾਂ ਖਾ ਰਹੀ ਮਹਿਲਾ ...

ਪੀੜਤ ਔਰਤ ਰਸ਼ਮੀਤ ਕੌਰ ਨੇ ਦੱਸਿਆ ਕਿ ਉਸਦਾ ਲੜਕਾ ਨਸ਼ੇ ਦੇ ਲਈ ਉਸ ਨਾਲ ਝਗੜਦਾ ਰਹਿੰਦਾ ਹੈ ਅਤੇ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ 2 ਵਕਤ ਦੀ ਰੋਟੀ ਤੋਂ ਆਪਣੇ ਘਰ ਵਿੱਚ ਆਤਰ ਬੈਠੀ ਹੈ। ਪੀੜਤ ਔਰਤ ਕਸ਼ਮੀਰ ਕੌਰ ਨੇ ਅੱਗੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਕਿ ਜੋ ਇੱਕ ਕੋਠਾ ਹੈ ਉਹ ਜ਼ਮੀਨ ਵਿੱਚ ਧਸਿਆ ਹੋਇਆ ਹੈ ਅਤੇ ਬਾਰਸ਼ ਦੇ ਦਿਨਾਂ ਵਿੱਚ ਉਹ ਡਰਦੇ ਹੋਏ ਇਸ ਕਮਰੇ ਦੇ ਵਿੱਚ ਨਹੀਂ ਵੜਦੇ ਕਿ ਕੋਈ ਨਾ ਕੋਈ ਨੁਕਸਾਨ ਨਾ ਹੋ ਜਾਵੇ। ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਏਸੇ ਡਰ ਨੂੰ ਲੈ ਕੇ ਘਰ ਦੇ ਲਾਗੇ ਹੀ ਇੱਕ ਢਾਰਾ ਬਣਾ ਕੇ ਉਸ ਵਿੱਚ ਰਹਿ ਰਹੇ ਹਨ। ਪੀੜਤ ਔਰਤ ਕਸ਼ਮੀਰ ਕੌਰ ਨੇ ਸਮਾਜ ਸੇਵੀਆਂ ਤੋ ਮੰਗ ਕੀਤੀ ਹੈ ਕਿ ਉਸ ਨੂੰ ਹੋਰ ਕੁਝ ਨਹੀਂ ਚਾਹੀਦਾ ਉਸ ਨੂੰ ਸਿਰਫ ਦੋ ਵਕਤ ਦੀ ਰੋਟੀ ਚਾਹੀਦੀ ਹੈ ਕੋਈ ਨਾ ਕੋਈ ਸਮਾਜ ਸੇਵੀ ਉਸਦੀ ਮੱਦਦ ਕਰ ਦੇਵੇ। ਅਗਰ ਜੇ ਕੋਈ ਸਮਾਜ ਸੇਵੀ ਇਸ ਪੀੜਤ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਦਾ ਮੋਬਾਇਲ ਨੰਬਰ 7580377379 ਹੈ।

ਇਹ ਵੀ ਪੜ੍ਹੋ: ਅੱਜ ਤੋਂ 2 ਦਿਨਾਂ ਦਿੱਲੀ ਦੌਰੇ 'ਤੇ CM ਮਾਨ, ਵੇਖਣਗੇ 'ਦਿੱਲੀ ਮਾਡਲ'

ABOUT THE AUTHOR

...view details