ਤਰਨਤਾਰਨ: ਗਰੀਬੀ ਇੱਕ ਅਜਿਹਾ ਕੋਹੜ ਹੈ ਜੋ ਸਾਡੇ ਦੇਸ਼ ਅਤੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਇੱਕ ਘਰ ਦੇ ਹਾਲਾਤ ਮਾੜੇ ਉੱਤੋਂ ਚੰਦਰੀ ਬਿਮਾਰੀ ਨੇ ਖਾ ਲਿਆ ਨਾ ਪੁੱਤ ਉੱਤੋਂ ਪਤਨੀ ਦੀ ਹੋਈ ਮੌਤ ਦੋ ਵਕਤ ਦੀ ਰੋਟੀ ਨੂੰ ਤਰਸਰਦਾ ਇੱਕ ਪੀੜਤ ਬਜ਼ੁਰਗ ਬਸ ਨਰਕ ਭਰੀ ਜ਼ਿੰਦਗੀ ਜੀਅ ਰਿਹਾ ਹੈ। ਇਹ ਬਜ਼ੁਰਗ ਉਡੀਕ ਕਰ ਰਿਹਾ ਹੈ ਕਿਸੇ ਕੁਦਰਤ ਦੇ ਅਜਿਹੇ ਮਸੀਹੇ ਨੂੰ ਜੋ ਉਸ ਦੀ ਲੱਤ ਦਾ ਇਸ ਗੰਭੀਰ ਜ਼ਖਮ ਦਾ ਇਲਾਜ ਕਰਵਾ ਦੇਵੇ ਤਾਂ ਜੋ ਉਹ ਰੋਟੀ ਕਮਾਉਣ ਜੋਗਾ ਹੋ ਜਾਵੇ।
ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਕਿਰਤੋਵਾਲ ਤੋਂ ਇਕ ਐਸਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਵੇਖ ਕੇ ਹਰ ਕਿਸੇ ਦੀ ਰੂਹ ਕੰਬ ਜਾਵੇਗੀ ਕਿਉਂਕਿ ਪਿੰਡ ਕਿਰਤੋਵਾਲ ਦੇ ਰਹਿਣ ਵਾਲੇ ਇਸ ਬਜ਼ੁਰਗ ਕਰਨੈਲ ਸਿੰਘ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਉਹ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਅਤੇ ਉਸ ਕੋਈ ਲੜਕਾ ਨਹੀਂ ਹੈ ਅਤੇ ਉਸ ਦੀਆਂ ਦੋ ਧੀਆਂ ਸਨ, ਜਿਨ੍ਹਾਂ ਦਾ ਉਸ ਨੇ ਰਿਕਸ਼ਾ ਚਲਾ ਕੇ ਮਿਹਨਤ ਕਰ ਕੇ ਵਿਆਹ ਕਰ ਦਿੱਤਾ।
ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਬਜ਼ੁਰਗ ਵਿਅਕਤੀ ਬਾਅਦ ਵਿੱਚ ਉਹ ਦੋਵੇਂ ਪਤੀ-ਪਤਨੀ ਇਕੱਲੇ ਰਹਿਣ ਲੱਗ ਪਏ ਅਤੇ ਇਸ ਦੌਰਾਨ ਉਹ ਇੱਕ ਦਿਨ ਪਸ਼ੂਆਂ ਵਾਸਤੇ ਚਾਰਾ ਲੈਣ ਲਈ ਖੇਤਾਂ ਵਿੱਚ ਗਿਆ, ਜਿੱਥੇ ਉਸ ਦੇ ਪੈਰ ਤੇ ਕੋਈ ਕੱਖ ਲੱਗ ਗਿਆ ਅਤੇ ਇੱਕ ਨਿੱਕਾ ਜਿਹਾ ਛਾਲਾ ਹੋ ਗਿਆ, ਜਿਸ ਕਾਰਨ ਉਸ ਦੀ ਪੂਰੀ ਲੱਤ ਗਲ ਗਈ ਅਤੇ ਉਸ ਦਾ ਇਲਾਜ ਕਰਵਾਉਂਦੇ ਕਰਵਾਉਂਦੇ ਉਸ ਦਾ ਸਾਰਾ ਕੁਝ ਹੀ ਦਾਅ 'ਤੇ ਲੱਗ ਗਿਆ।
ਇਸੇ ਦੌਰਾਨ ਹੀ ਉਸ ਦੀ ਪਤਨੀ ਦੀ ਵੀ ਮੌਤ ਹੋ ਗਈ, ਜਿਸ ਤੋਂ ਬਾਅਦ ਇਕੱਲਾ ਹੀ ਰਹਿਣ ਲੱਗ ਪਿਆ। ਪੀੜਤ ਬਜ਼ੁਰਗ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਤਾਂ ਰਿਕਸ਼ਾ ਚਲਾ ਕੇ ਆਪਣਾ ਪੇਟ ਪਾਲ਼ ਲੈਂਦਾ ਸੀ ਪਰ ਜਦੋਂ ਦੀ ਉਸ ਦੀ ਲੱਤ ਗਲ ਚੁੱਕੀ ਹੈ, ਉਦੋਂ ਦਾ ਹੀ ਉਹ ਨਾ ਤਾਂ ਰੋਟੀ ਕਮਾਉਣ ਜੋਗਾ ਹੈ ਅਤੇ ਨਾ ਹੀ ਉਹ ਤੁਰ ਫਿਰ ਸਕਦਾ ਹੈ।
ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਬਜ਼ੁਰਗ ਵਿਅਕਤੀ ਜਿਸ ਕਾਰਨ ਉਹ ਆਪਣੇ ਘਰ ਵਿੱਚ ਨਰਕ ਭਰੀ ਜ਼ਿੰਦਗੀ ਜੀਅ ਰਿਹਾ ਹੈ, ਪੀੜਤ ਬਜ਼ੁਰਗ ਨੇ ਦੱਸਿਆ ਕਿ ਉਸ ਦੀਆਂ ਜੋ ਧੀਆਂ ਹਨ ਉਹ ਦੂਰ ਵਿਆਹੀਆਂ ਹੋਈਆਂ ਹਨ। ਜਿਸ ਕਾਰਨ ਉਹ ਨਹੀਂ ਆ ਸਕਦੀਆਂ ਅਤੇ ਜਦੋਂ ਉਹ ਆਉਂਦੀਆਂ ਹਨ ਤਾਂ ਉਹ ਉਸ ਦੀ ਕੁਝ ਮਦਦ ਕਰ ਦਿੰਦੀਆਂ ਹਨ ਪੀੜਤ ਬਜ਼ੁਰਗ ਨੇ ਦੱਸਿਆ ਪਿੰਡ ਦੇ ਕੁਝ ਮੋਹਤਬਰਾਂ ਨੇ ਉਸ ਦੇ ਘਰ ਦੀ ਹਾਲਾਤ ਵੇਖ ਕੇ ਸਰਪੰਚ ਨੂੰ ਕਹਿ ਕੇ ਉਸ ਦਾ ਇੱਕ ਸਰਕਾਰੀ ਕੋਠਾ ਪਵਾ ਦਿੱਤਾ।
ਜਿਸ ਦੀਆਂ ਦੋ ਕਿਸ਼ਤਾਂ ਤਾਂ ਉਸ ਨੂੰ ਮਿਲ ਗਈਆਂ ਅਤੇ ਤੀਜੀ ਕਿਸ਼ਤ ਤੇ ਉਸ ਦੇ ਸਹਿਣ ਕਰਵਾ ਕੇ ਲੈ ਗਏ ਪਰ ਉਸ ਨੂੰ ਅਜੇ ਤੱਕ ਕੋਈ ਕਿਸ਼ਤ ਨਹੀਂ ਮਿਲੀ ਪੀੜਤ ਬਜ਼ੁਰਗ ਨੇ ਦੱਸਿਆ ਕਿ ਸਰਪੰਚ ਵੱਲੋਂ ਉਸ ਦੇ ਘਰ ਵਿਚ ਬੋਰਡ ਵੀ ਲਾਇਆ ਹੋਇਆ ਹੈ। ਜਿਸ ਤੇ ਤੀਜੀ ਕਿਸ਼ਤ ਵੀ ਲਿਖੀ ਹੈ ਪਰ ਉਸ ਨੂੰ ਅਜੇ ਤੱਕ ਉਹ ਕਿਸ਼ਤ ਨਹੀਂ ਮਿਲੀ ਬਜ਼ੁਰਗ ਕਰਨੈਲ ਸਿੰਘ ਨੇ ਕਿਹਾ ਕਿ ਉੱਤੋਂ ਰੱਬ ਨੇ ਉਸ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਪਾਇਆ ਹੋਇਆ ਹੈ।
ਉਤੋਂ ਸਰਮਾਏਦਾਰ ਉਸ ਦੀ ਕੋਈ ਮੱਦਦ ਕਰਨ ਦੀ ਬਜਾਏ ਉਸ ਦੇ ਸਰਕਾਰੀ ਕੋਠੇ ਦੀ ਆਈ ਹੋਈ ਕਿਸ਼ਤ ਵੀ ਖਾ ਗਏ ਹਨ। ਪੀੜਤ ਬਜ਼ੁਰਗ ਨੇ ਕਿਹਾ ਕਿ ਲੱਤ ਤੇ ਜ਼ਖਮ ਹੋਣ ਕਾਰਨ ਕੋਈ ਉਸ ਦੇ ਘਰ ਉਸ ਨੂੰ ਰੋਟੀ ਵੀ ਨਹੀਂ ਦੇਣ ਆਉਂਦਾ ਅਤੇ ਜੇ ਉਹ ਡੰਡਿਆਂ ਨਾਲ ਧੂਹ ਕੇ ਗੁਰਦੁਆਰਾ ਸਾਹਿਬ ਤੋਂ ਰੋਟੀ ਖਾਣ ਚਲੇ ਜਾਂਦਾ ਹੈ ਤਾਂ ਲੋਕ ਉਥੇ ਵੀ ਮੂੰਹ ਵੱਟਦੇ ਹਨ।
ਪੀੜਤ ਬਜ਼ੁਰਗ ਕਰਨੈਲ ਸਿੰਘ ਨੇ ਸਮਾਜਸੇਵੀਆਂ ਤੋਂ ਗੁਹਾਰ ਲਾਈ ਹੈ ਕਿ ਉਸ ਦੀ ਲੱਤ ਦੇ ਇਸ ਜ਼ਖ਼ਮ ਦਾ ਇਲਾਜ ਕਰਵਾ ਦਿੱਤਾ ਜਾਵੇ ਤਾਂ ਜੋ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੀ ਦੋ ਵਕਤ ਦੀ ਰੋਟੀ ਕਮਾ ਸਕੇ ਜੇ ਕੋਈ ਦਾਨੀ ਸੱਜਣ ਇਸ ਬਜ਼ੁਰਗ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਨੰਬਰ ਵੀਡੀਓ ਵਿੱਚ ਬੋਲ ਕੇ ਦੱਸਿਆ ਹੋਇਆ ਹੈ ਅਤੇ ਉਸ ਦਾ ਦੂਸਰਾ ਨੰਬਰ ਹੈ 9877302138 ।
ਇਹ ਵੀ ਪੜ੍ਹੋ:ਲੜਕੀ ਨੇ ਬਿਨਾਂ ਜਾਤ ਅਤੇ ਧਰਮ ਦੇ ਬਣੇ ਸਰਟੀਫਿਕੇਟ ਲਈ ਗੁਜਰਾਤ ਹਾਈ ਕੋਰਟ 'ਚ ਪਟੀਸ਼ਨ ਕੀਤੀ ਦਾਇਰ