ਤਰਨਤਾਰਨ:ਥਾਣਾ ਸਦਰ ਪੱਟੀ (Police Station Sadar Patti) ਅਧੀਨ ਪੈਂਦੇ ਪਿੰਡ ਤਲਵੰਡੀ ਮੁਸੱਦਾ ਸਿੰਘ ਵਿਖੇ ਮਾਲਕੀ ਜ਼ਮੀਨੀ ਵਿਵਾਦ ਨੂੰ ਲੈਕੇ ਝਗੜਾ ਹੋਇਆ ਹੈ। ਜਿਸ ਵਿੱਚ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਜ਼ਬਰਦਸਤੀ ਵੱਟ ਪਾਉਣ ਤੋਂ ਰੋਕਣ ‘ਤੇ ਉਕਤ ਵਿਅਕਤੀਆਂ ਨੇ ਪੀੜਤ ਬਜ਼ੁਰਗ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਕੁੱਟਮਾਰ ਦੌਰਾਨ ਬਜ਼ੁਰਗ ਦੀ ਬਾਂਹ ਅਤੇ ਹੱਥ ਦੀ ਉਗਲ ਤੋੜ ਦਿੱਤੀ ਗਈ ਹੈ।
ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਵਾਸੀ ਪਿੰਡ ਤਲਵੰਡੀ ਮੁਸੱਦਾ ਸਿੰਘ ਗੰਭੀਰ ਜ਼ਖ਼ਮੀ ਹਾਲਾਤ ਵਿੱਚ ਸਿਵਲ ਹਸਪਤਾਲ ਪੱਟੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਵੱਡਾ ਲੜਕਾ ਹੈ ਜੋ ਨਸ਼ੇ ਦਾ ਆਦੀ (Addicted to drugs) ਹੈ ਅਤੇ ਘਰ ਵਿੱਚ ਉਹ ਰੋਜ਼ ਜ਼ਮੀਨ ਦੀ ਵੰਡ ਨੂੰ ਲੈ ਕੇ ਲੜਾਈ ਕਰਦਾ ਰਹਿੰਦਾ ਸੀ। ਮਨਜੀਤ ਸਿੰਘ ਨੇ ਦੱਸਿਆ ਕਿ ਲੜਾਈ ਝਗੜਾ ਰੋਕਣ ਲਈ ਉਸ ਨੇ ਆਪ ਦੇ ਵੱਡੇ ਲੜਕੇ ਨੂੰ ਜ਼ਮੀਨ ਵਿੱਚੋਂ ਆਉਂਦਾ ਹਿੱਸਾ ਦੇ ਦਿੱਤਾ ਅਤੇ ਉਸ ਦੇ ਵੱਡੇ ਲੜਕੇ ਨੇ ਨਸ਼ੇ ਦੀ ਆੜ ਵਿਚ ਆਪਣੀ ਜ਼ਮੀਨ ਪਿੰਡ ਦੇ ਹੀ ਰਹਿਣ ਵਾਲੇ ਗੁਰਪਿੰਦਰ ਸਿੰਘ ਦੇ ਨਾਮ ਲਾ ਦਿੱਤੀ।
ਜ਼ਮੀਨੀ ਵਿਵਾਦ ਨੂੰ ਲੈਕੇ ਬਜ਼ੁਰਗ ਦੀ ਕੁੱਟਮਾਰ ਜਦ ਉਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਗੁਰਪਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਉਸ ਦੇ ਲੜਕੇ ਤੋਂ ਜ਼ਮੀਨ ਲੈਣ ਲਈ ਰੋਕਿਆ ਸੀ, ਪਰ ਗਰੁਪਿੰਦਰ ਸਿੰਘ ਨੇ ਉਸ ਦੀ ਕੋਈ ਨਾ ਮੰਨੀ ਅਤੇ ਬਾਅਦ ਵਿੱਚ ਅੱਜ ਹੁਣ ਜੋ ਜ਼ਮੀਨ ਗੁਰਪਿੰਦਰ ਸਿੰਘ ਨੇ ਉਸ ਦੇ ਲੜਕੇ ਤੋਂ ਲਈ ਹੋਈ ਹੈ, ਉਸ ਜ਼ਮੀਨ ਤੋਂ ਬਗੈਰ ਸਾਡੀ ਦੂਜੀ ਮਾਲਕੀ ਜ਼ਮੀਨ ਵਿੱਚ ਗੁਰਪਿੰਦਰ ਸਿੰਘ ਜ਼ਬਰਦਸਤੀ ਵੱਟ ਪਾਉਣ ਲੱਗ ਪਿਆ ਤਾਂ ਮੈਂ ਗੁਰਪਿੰਦਰ ਸਿੰਘ ਨੂੰ ਐਸਾ ਕਰਨ ਤੋਂ ਰੋਕਿਆ ਤਾਂ ਗੁਰਪਿੰਦਰ ਸਿੰਘ ਅਤੇ ਨਾਲ ਉਸ ਦੇ ਹੋਰ ਸਾਥੀਆਂ ਨੇ ਉਸ ਦੀ ਬੜੀ ਬੁਰੀ ਤਰ੍ਹਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਮਨਜੀਤ ਸਿੰਘ ਦੇ ਛੋਟੇ ਲੜਕੇ ਗੁਰਮੁਖ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਵਿਖੇ ਇੱਕ ਸਰਕਾਰੀ ਨੌਕਰੀ ਕਰਦਾ ਹੈ ਅਤੇ ਉਸ ਨੂੰ ਘਰ ਤੋਂ ਫੋਨ ਗਿਆ ਕਿ ਉਸ ਦੇ ਪਿਤਾ ਨੂੰ ਗੁਰਪਿੰਦਰ ਸਿੰਘ ਹੋਣਾ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਗੁਰਮੁਖ ਸਿੰਘ ਨੇ ਕਿਹਾ ਕਿ ਉਸ ਨੇ ਆਪਣੇ ਦਫ਼ਤਰ ਵਿੱਚੋਂ ਛੁੱਟੀ ਲੈ ਕੇ ਘਰ ਆਏ ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਦੀ ਹਾਲਾਤ ਗੰਭੀਰ ਹੈ ਤਾਂ ਉਹ ਹਸਪਤਾਲ ਪਹੁੰਚ ਗਿਆ।
ਉਧਰ ਜਦ ਇਸ ਮਾਮਲੇ ਸਬੰਧੀ ਦੂਜੀ ਧਿਰ ਦੇ ਆਗੂ ਗੁਰਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ‘ਤੇ ਲਾਏ ਸਾਰੇ ਹੀ ਇਲਜ਼ਾਮਾਂ ਨੂੰ ਬੇਬੁਨਿਆਦਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਮਨਜੀਤ ਸਿੰਘ ਦੇ ਵੱਡੇ ਲੜਕੇ ਤੋਂ ਜ਼ਮੀਨ ਮੁੱਲ ਲਈ ਹੋਈ ਹੈ, ਜਿਸ ਦੀ ਰਜਿਸਟਰੀ ਇੰਤਕਾਲ ਸਭ ਉਨ੍ਹਾਂ ਦੇ ਨਾਮ ‘ਤੇ ਹੈ, ਪਰ ਮਨਜੀਤ ਸਿੰਘ ਸਾਨੂੰ ਜ਼ਮੀਨ ਵਾਹੁਣ ਨਹੀਂ ਦਿੰਦਾ, ਜਿਸ ਨੂੰ ਲੈ ਕੇ ਇਹ ਤਕਰਾਰ ਹੋਇਆ ਹੈ, ਪਰ ਉਨ੍ਹਾਂ ਨੇ ਮਨਜੀਤ ਸਿੰਘ ਦੀ ਕੋਈ ਕੁੱਟਮਾਰ ਨਹੀਂ ਕੀਤੀ ਅਤੇ ਨਾ ਹੀ ਕੋਈ ਸੱਟਾਂ ਲਾਈਆਂ ਹਨ, ਸਗੋਂ ਮਨਜੀਤ ਸਿੰਘ ਅਤੇ ਉਸ ਦੇ ਲੜਕੇ ਨੇ ਮੇਰੇ ਦੇ ਪਿਤਾ ਨੂੰ ਗੰਭੀਰ ਜ਼ਖ਼ਮੀ ਕੀਤਾ ਹੈ।
ਉਧਰ ਇਸ ਸਾਰੇ ਮਾਮਲੇ ਸਬੰਧੀ ਪੁਲਿਸ ਚੌਂਕੀ ਘਰਿਆਲਾ ਦੇ ਇੰਚਾਰਜ ਐੱਸ.ਆਈ. ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਗੁਰਭਿੰਦਰ ਸਿੰਘ ਅਤੇ ਮਨਜੀਤ ਸਿੰਘ ਦਾ ਜ਼ਮੀਨ ਵਿੱਚ ਵੱਟ ਨੂੰ ਲੈ ਕੇ ਵਿਵਾਦ ਹੋਇਆ ਹੈ ਅਤੇ ਇਹ ਦੋਵੇਂ ਪਾਰਟੀਆਂ ਗੰਭੀਰ ਜ਼ਖ਼ਮੀ ਹੋਈਆਂ ਹਨ, ਜੋ ਹਸਪਤਾਲ ਵਿੱਚ ਦਾਖ਼ਲ ਹਨ ਜੋ ਮੈਡੀਕਲ ਰਿਪੋਰਟ ਆਵੇਗੀ ਅਤੇ ਛਾਣਬੀਣ ਦੌਰਾਨ ਜੋ ਸੱਚਾਈ ਸਾਹਮਣੇ ਆਵੇਗੀ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, ਸੀਐੱਮ ਮਾਨ ਨੇ ਦਿੱਤੀ ਵਧਾਈ