ਪੰਜਾਬ

punjab

By

Published : May 3, 2022, 10:51 PM IST

ETV Bharat / state

ਪੋਤਰੀ ਦੇ ਵਿਆਹ ਲਈ ਬਜ਼ੁਰਗ ਦਾਦੀ ਨੇ ਲਗਾਈ ਮਦਦ ਲਈ ਗੁਹਾਰ

ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਅਕਬਰਪੁਰਾ ਵਿਖੇ ਇੱਕ ਐਸਾ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇਕ ਬਜ਼ੁਰਗ ਔਰਤ ਜੋ ਕਿ ਘਰ ਦੀ ਗ਼ਰੀਬੀ ਦੀ ਹਾਲਤ ਕਾਰਨ ਜਿੱਥੇ ਅੱਗੇ ਹੀ ਭੁੱਖਮਰੀ ਦੇ ਕਿਨਾਰੇ 'ਤੇ ਹੈ, ਉੱਥੇ ਉਹ ਆਪਣੀ ਪੋਤਰੀ ਦੇ ਵਿਆਹ ਲਈ ਸੋਚ-ਸੋਚ ਕੇ ਫ਼ਿਕਰਾਂ ਵਿੱਚ ਡੁੱਬਦੀ ਜਾ ਰਹੀ ਹੈ।

ਪੋਤਰੀ ਦੇ ਵਿਆਹ ਲਈ ਬਜ਼ੁਰਗ ਦਾਦੀ ਨੇ ਲਗਾਈ ਮਦਦ ਲਈ ਗੁਹਾਰ
ਪੋਤਰੀ ਦੇ ਵਿਆਹ ਲਈ ਬਜ਼ੁਰਗ ਦਾਦੀ ਨੇ ਲਗਾਈ ਮਦਦ ਲਈ ਗੁਹਾਰ

ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਅਕਬਰਪੁਰਾ ਵਿਖੇ ਇੱਕ ਐਸਾ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ,ਜਿਸ ਵਿੱਚ ਇਕ ਬਜ਼ੁਰਗ ਔਰਤ ਜੋ ਕਿ ਘਰ ਦੀ ਗ਼ਰੀਬੀ ਦੀ ਹਾਲਤ ਕਾਰਨ ਜਿੱਥੇ ਅੱਗੇ ਹੀ ਭੁੱਖਮਰੀ ਦੇ ਕਿਨਾਰੇ 'ਤੇ ਹੈ, ਉੱਥੇ ਉਹ ਆਪਣੀ ਪੋਤਰੀ ਦੇ ਵਿਆਹ ਲਈ ਸੋਚ-ਸੋਚ ਕੇ ਫ਼ਿਕਰਾਂ ਵਿੱਚ ਡੁੱਬਦੀ ਜਾ ਰਹੀ ਹੈ।

ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪੀੜਤ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਕਿਹਾ ਕਿ ਉਸ ਦੇ ਪਤੀ ਦੀ ਬਹੁਤ ਸਾਲ ਪਹਿਲਾ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਇੱਕ ਲੜਕਾ ਹੈ, ਉਸ ਦੀਆਂ ਤਿੰਨ ਲੜਕੀਆਂ ਸਨ। ਜਿਨ੍ਹਾਂ ਦੀ ਮਾਂ ਵੀ ਮਰ ਚੁੱਕੀ ਹੈ ਅਤੇ ਉਨ੍ਹਾਂ ਦਾ ਪਿਓ ਵੀ ਘਰ ਤੋਂ ਬਾਹਰ ਰਹਿੰਦਾ ਹੈ ਅਤੇ ਘਰ ਵੀ ਨਹੀ ਆਉਂਦਾ ਅਤੇ ਇਨ੍ਹਾਂ ਤਿੰਨਾਂ ਪੋਤਰੀਆਂ ਦੀ ਜ਼ਿੰਮੇਵਾਰੀ ਇਹਦੇ ਸਿਰ 'ਤੇ ਸੀ ਜਿਨ੍ਹਾਂ ਨੂੰ ਉਸ ਨੇ ਪਾਲ ਪੋਸ ਕੇ ਇਨ੍ਹਾਂ ਵਿੱਚੋਂ 2 ਪੋਤਰੀਆਂ ਦਾ ਲੋਕਾਂ ਦੀ ਸਹਾਇਤਾ ਨਾਲ ਵਿਆਹ ਕਰ ਦਿੱਤਾ।

ਪੋਤਰੀ ਦੇ ਵਿਆਹ ਲਈ ਬਜ਼ੁਰਗ ਦਾਦੀ ਨੇ ਲਗਾਈ ਮਦਦ ਲਈ ਗੁਹਾਰ

ਪਰ ਹੁਣ ਛੋਟੀ ਉਸ ਦੀ ਪੋਤਰੀ ਦਾ ਵਿਆਹ 11 ਤਰੀਕ ਨੂੰ ਸਿਰ 'ਤੇ ਆ ਚੁੱਕਾ ਹੈ, ਪਰ ਘਰ ਵਿੱਚ ਨਾ ਰੋਟੀ ਖਾਣ ਨੂੰ ਹੈ ਨਾ ਪਾਣੀ ਇੱਥੋਂ ਤੱਕ ਕਿ ਕੋਈ ਗੁਸਲਖਾਨਾ ਤੱਕ ਨਹੀਂ ਹੈ। ਜਿਸ ਨੂੰ ਲੈ ਕੇ ਉਹ ਫ਼ਿਕਰਾਂ ਵਿੱਚ ਡੁੱਬਦੀ ਜਾ ਰਹੀ ਹੈ ਕਿ ਉਹ ਆਪਣੇ ਪੋਤਰੀ ਦਾ ਵਿਆਹ ਕਿਸ ਤਰੀਕੇ ਨਾਲ ਕਰੇਗੀ। ਜਿਸ ਕਰ ਕੇ ਰਾਤ ਦਿਨ ਉਸ ਨੂੰ ਆਪਣੀ ਪੋਤਰੀ ਦੇ ਵਿਆਹ ਦੀ ਚਿੰਤਾ ਸਤਾਈ ਜਾ ਰਹੀ ਹੈ।

ਉੱਧਰ ਗੱਲਬਾਤ ਕਰਦੇ ਹੋਏ ਬਜ਼ੁਰਗ ਔਰਤ ਦੀ ਪੋਤਰੀ ਕਿਰਨ ਕੌਰ ਨੇ ਦੱਸਿਆ ਕਿ ਉਸ ਦੀ ਦਾਦੀ ਨੇ ਉਸ ਦਾ ਵਿਆਹ ਪੱਕਾ ਤਾਂ ਕਰ ਦਿੱਤਾ ਹੈ, ਘਰ ਵਿੱਚ ਨਾ ਰੋਟੀ ਪਾਣੀ ਕੁੱਝ ਵੀ ਨਹੀਂ ਹੈ ਅਤੇ ਨਾ ਘਰ ਵਿੱਚ ਕੋਈ ਪੈਸਾ ਹੈ। ਜਿਸ ਨੂੰ ਲੈ ਕੇ ਉਸ ਦੀ ਦਾਦੀ ਰਾਤ ਦਿਨ ਫ਼ਿਕਰਾਂ ਵਿੱਚ ਪਈ ਹੋਈ ਹੈ ਅਤੇ ਉਸ ਨੂੰ ਵੀ ਇਹ ਟੈਨਸ਼ਨ ਸਤਾ ਰਹੀ ਹੈ ਕਿ ਉਸ ਦਾ ਵਿਆਹ ਕਿਸ ਤਰੀਕੇ ਨਾਲ ਹੋਵੇਗਾ। ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ।

ਇਹ ਵੀ ਪੜੋ:- ਉਸਤਾਦ ਨੂੰ ਸ਼ਾਗਿਰਦਾਂ ਦਾ ਤੋਹਫ਼ਾ, ਬਣਾ ਦਿੱਤਾ ਆਲੀਸ਼ਾਨ ਘਰ ਤੇ ਦਿੱਤੀ 10 ਏਕੜ ਜ਼ਮੀਨ

ABOUT THE AUTHOR

...view details