ਪੰਜਾਬ

punjab

ETV Bharat / state

ਤਰਨ ਤਾਰਨ: ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚੱਲਦਿਆਂ ਸ਼ਰਾਬੀ ਸਾਲੇ ਨੇ ਜੀਜੇ ਦਾ ਕੀਤਾ ਕਤਲ - ਕਤਲ ਕਰਨ ਦੀ ਖ਼ਬਰ

ਤਰਨ ਤਾਰਨ ਦੇ ਪਿੰਡ ਮੁੰਡਾ ਪਿੰਡ ਵਿਖੇ ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚੱਲਦਿਆਂ ਸ਼ਰਾਬੀ ਸਾਲੇ ਨੇ ਜੀਜੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮੁਲਜ਼ਮ ਅਜੇ ਫਰਾਰ ਹੈ ਤੇ ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਫ਼ੋਟੋ
ਫ਼ੋਟੋ

By

Published : Sep 17, 2020, 4:41 PM IST

ਤਰਨ ਤਾਰਨ: ਸ਼ਹਿਹ ਦੇ ਪਿੰਡ ਮੁੰਡਾ ਪਿੰਡ ਵਿਖੇ ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚੱਲਦਿਆਂ ਸ਼ਰਾਬੀ ਸਾਲੇ ਨੇ ਜੀਜੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ

ਮੁਲਜ਼ਮ ਦੇ ਪਿਤਾ ਨੇ ਕਿਹਾ ਕਿ ਮੁਲਜ਼ਮ ਦਾ ਨਾਂਅ ਸੁਰਜੀਤ ਹੈ ਉਹ ਉਨ੍ਹਾਂ ਦਾ ਮੁੰਡਾ ਹੈ ਤੇ ਮ੍ਰਿਤਕ ਦਾ ਨਾਂਅ ਹਰਪ੍ਰੀਤ ਸਿੰਘ ਹੈ ਜੋ ਉਨ੍ਹਾਂ ਦੀ ਕੁੜੀ ਦਾ ਘਰਵਾਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਵੇਲੇ ਉਹ ਆਪਣੀ ਕੁੜੀ ਦੇ ਘਰ ਮੰਝੇ ਉੱਤੇ ਪਏ ਹੋਏ ਸੀ ਤੇ ਮ੍ਰਿਤਕ ਵਿਅਕਤੀ ਹਰਪ੍ਰੀਤ ਸਿੰਘ ਉਦੋਂ ਬਾਥਰੂਮ ਵਿੱਚੋਂ ਨਾਂਹ ਕੇ ਨਿਕਲਿਆ ਸੀ। ਉਸ ਵੇਲੇ ਸੁਰਜੀਤ ਨਸ਼ੇ ਦੇ ਲੋਰ ਵਿੱਚ ਉਨ੍ਹਾਂ ਦੀ ਕੁੜੀ ਦੇ ਘਰ ਵਿੱਚ ਦਾਖ਼ਲ ਹੋਇਆ। ਉਨ੍ਹਾਂ ਕਿਹਾ ਕਿ ਸੁਰਜੀਤ ਨੂੰ ਹਰਪ੍ਰੀਤ ਸਿੰਘ ਉੱਤੇ ਸ਼ੱਕ ਸੀ ਕਿ ਉਸ ਦਾ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹੈ ਜਿਸ ਤੋਂ ਬਾਅਦ ਸੁਰਜੀਤ ਹਰਪ੍ਰੀਤ ਸਿੰਘ ਨੂੰ ਕਮਰੇ ਵਿੱਚ ਲੈ ਗਿਆ ਤੇ ਉੱਥੇ ਉਸ ਦੇ ਚਾਕੂ ਮਾਰ ਦਿੱਤਾ ਜਿਸ ਨਾਲ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ।

ਇੰਸਪੈਕਟਰ ਹਰਿੰਦਰ ਸਿੰਘ ਨੇ ਕਿਹਾ ਕਿ ਸੁਰਜੀਤ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਪਤਨੀ ਦੇ ਨਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਆਪਣੇ ਜੀਜੇ ਦਾ ਕਤਲ ਕਰ ਉਥੋਂ ਦੀ ਫਰਾਰ ਹੋ ਗਿਆ ਹੈ। ਜਿਸ ਨੂੰ ਲੈ ਕੇ ਪੁਲਿਸ ਨੇ ਸੁਰਜੀਤ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:ਰਾਏਕੋਟ ਸ਼ਹਿਰ 'ਚ ਔਰਤਾਂ ਵੱਲੋਂ ਮਾਈਕਰੋ ਫਾਇਨਾਂਸ ਕੰਪਨੀਆਂ ਖ਼ਿਲਾਫ਼ ਰੋਸ ਮਾਰਚ

ABOUT THE AUTHOR

...view details