ਪੰਜਾਬ

punjab

ETV Bharat / state

ਭਾਰਤੀ-ਪਾਕਿ ਸੀਮਾ ’ਤੇ ਮੁੜ ਦੇਖਿਆ ਗਿਆ ਡਰੋਨ

ਡਰੋਨ ਦੇਖੇ ਜਾਣ ਤੋਂ ਬਾਅਦ ਬੀਐੱਸਐਫ ਦਾ ਸਰਚ ਅਭਿਆਨ ਜਾਰੀ ਹੈ। ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ ਸਰਚ ਆਪਰੇਸ਼ਨ ਦੌਰਾਨ ਨਸ਼ੀਲੇ ਪਦਾਰਥ ਜਾਂ ਹਥਿਆਰ ਮਿਲਣ ਦੀ ਸੰਭਾਵਨਾ ਹੈ।

ਮੁੜ ਦੇਖਿਆ ਗਿਆ ਡਰੋਨ
ਮੁੜ ਦੇਖਿਆ ਗਿਆ ਡਰੋਨ

By

Published : Sep 4, 2021, 11:46 AM IST

Updated : Sep 4, 2021, 4:39 PM IST

ਤਰਨਤਾਰਨ: ਭਾਰਤ- ਪਾਕਿਸਤਾਨ ਸਰਹੱਦ ਦੀ ਬੀਓਪੀ ਪੋਸਟ ਰਾਜੋ ਕੇ ਵਿਖੇ ਰਾਤ ਸਮੇਂ ਡਰੋਨ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇੰਡੋ-ਪਾਕਿ ਬਾਰਡਰ ’ਤੇ ਡਰੋਨ ਦੇਖੇ ਜਾਣ ਤੋਂ ਬਾਅਦ ਬੀਐੱਸਐਫ ਦੀ 103 ਬਟਾਲੀਅਨ ਅਮਰਕੋਟ ਵੱਲੋਂ ਉਸ ’ਤੇ ਫਾਇਰਿੰਗ ਕੀਤੀ ਗਈ। ਇਹ ਡਰੋਨ ਸੈਕਟਰ ਖੇਮਕਰਨ ਅੰਦਰ ਦਾਖਿਲ ਹੋਏ ਸੀ ਜਿਸ ’ਤੇ ਬੀਐੱਸਐਫ ’ਤੇ ਗੋਲੀਆਂ ਚਲਾ ਦਿੱਤੀਆਂ ਸੀ।

ਮੁੜ ਦੇਖਿਆ ਗਿਆ ਡਰੋਨ

ਫਿਲਹਾਲ ਡਰੋਨ ਦੇਖੇ ਜਾਣ ਤੋਂ ਬਾਅਦ ਬੀਐੱਸਐਫ ਦਾ ਸਰਚ ਅਭਿਆਨ ਜਾਰੀ ਹੈ। ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ ਸਰਚ ਆਪਰੇਸ਼ਨ ਦੌਰਾਨ ਨਸ਼ੀਲੇ ਪਦਾਰਥ ਜਾਂ ਹਥਿਆਰ ਮਿਲਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਬੀਐਸਐਫ ਦੇ ਜਵਾਨਾਂ ਵੱਲੋਂ ਡਰੋਨ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਬੀਐਸਐਫ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਵੱਲੋਂ ਪੂਰੇ ਇਲਾਕੇ ’ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਡਰੋਨ ’ਤੇ ਬੀਐਸਐਫ ਦੇ ਜਵਾਨਾਂ ਨੇ ਕਰੀਬ 50 ਰਾਊਂਡ ਫਾਇਰ ਕੀਤੇ ਸੀ।

ਮਿਲੀ ਜਾਣਕਾਰੀ ਮੁਤਾਬਿਕ ਇਸ ਮਾਮਲੇ ਤੋਂ ਬਾਅਦ ਬੀਐਸਐਫ ਨੇ ਪੱਟੀ ਪਾਲੋ, ਲਾਖਨਾ, ਮਦੱਰ ਮਥੁਰਾ ਭਾਗੀ, ਜਾਂ ਤਾਰਾ ਸਿੰਘ ਵਿੱਚ ਵੀ ਅਲਰਟ ਕੀਤਾ ਗਿਆ ਹੈ। ਸਾਹਮਣੇ ਆਇਆ ਹੈ ਕਿ ਬੀਐਸਐਫ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵੱਲੋਂ ਘੁਸਪੈਠ ਜਾਂ ਡਰੋਨ ਭੇਜਣ ਦੀ ਕੋਈ ਕਾਰਵਾਈ ਹੋ ਸਕਦੀ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਗਈ।

ਇਹ ਵੀ ਪੜੋ: ਪੰਜਸ਼ੀਰ ਘਾਟੀ ਉੱਤੇ ਵੀ ਤਾਲਿਬਾਨ ਨੇ ਕੀਤਾ ਕਬਜਾ:ਰਿਪੋਰਟ

Last Updated : Sep 4, 2021, 4:39 PM IST

ABOUT THE AUTHOR

...view details