ਤਰਨਤਾਰਨ:ਜ਼ਿਲ੍ਹਾਂ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੇ ਨਜਦੀਕ ਪਿੰਡ ਧੂੰਦਾ (Village Dhunda near town Shri Goindwal Sahib) ਵਿਖੇ ਬਿਆਸ ਦਰਿਆ ‘ਤੇ ਬੰਨ ਬਣਾਏ ਜਾਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਤਕਰਾਰ ਹੋ ਗਿਆ ਹੈ। ਜਿਸ ਤੋਂ ਬਾਅਦ ਮਾਮਲਾ ਸ੍ਰੀ ਗੋਇੰਦਵਾਲ ਸਾਹਿਬ ਦੇ ਥਾਣੇ (Police station of Sri Goindwal Sahib) ਪਹੁੰਚ ਗਿਆ ਹੈ।
ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਇੰਸਪੈਕਟਰ ਰਾਜਿੰਦਰ ਸਿੰਘ ਨੇ ਕਿਹਾ ਕਿ ਇੱਕ ਧਿਰ ਜੋ ਬੰਨ੍ਹ ਬਣਾਉਣਾ ਚਾਹੁੰਦੀ ਹੈ, ਜਿਸ ਵਿੱਚ ਮੌਜੂਦਾ ਸਰਪੰਚ ਸਵਰਨ ਸਿੰਘ ਆਪਣੇ ਖੇਤ ਵਿੱਚ ਬੰਨ੍ਹ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਪੁਲਿਸ ਵੱਲੋਂ ਬੰਨ੍ਹਾਂ ਵਾਲੀ ਥਾਂ ਦਾ ਜਾਇਜ਼ ਨਹੀਂ ਲਿਆ ਗਿਆ, ਪਰ ਹੁਣ ਪੁਲਿਸ ਆਪਣੀ ਪਾਰਟੀ ਸਮੇਤ ਇੱਥੇ ਜਾ ਰਹੀ ਹੈ।
ਦੂਜੇ ਪਾਸੇ ਦੂਜੀ ਧਿਰ ਜੋ ਇਸ ਬੰਨ੍ਹ ਨੂੰ ਬਣਾਏ ਜਾਣ ਦਾ ਵਿਰੋਧ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਸਵਰਨ ਸਿੰਘ ਆਪਣੇ ਖੇਤਾਂ ਵਿੱਚ ਬੰਨ੍ਹਾਂ ਮਾਰ ਕੇ ਬਾਕੀ ਪਿੰਡ ਦੇ ਲੋਕਾਂ ਦੀ ਜ਼ਮੀਨ ਦਰਿਆ ਵਿੱਚ ਹੜ੍ਹਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਬੰਨ੍ਹਾਂ ਮਾਰਿਆ ਜਾਦਾ ਹੈ ਤਾਂ ਪਾਣੀ ਪਿਛੇ ਹੀ ਰੁਕ ਜਾਵੇਗਾ ਅਤੇ ਬਾਕੀ ਕਿਸਾਨਾਂ ਦੀ ਜ਼ਮੀਨ ਆਪਣੇ ਆਪ ਦਰਿਆ ਵਿੱਚ ਹੜ੍ਹ ਜਾਵੇਗੀ।