ਤਰਨ ਤਾਰਨ: ਕਸਬਾ ਫ਼ਤਿਹਾਬਾਦ ਦੇ ਇਕ ਪੈਲੇਸ 'ਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਦੀ ਹਾਜ਼ਰੀ 'ਚ 3 ਵਾਰ ਵਿਧਾਇਕ ਰਹਿ ਚੁੱਕੇ ਮਨਜੀਤ ਸਿੰਘ ਮੰਨਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐੱਸਸੀਬੀਸੀ ਵਿੰਗ ਦੇ ਮਾਝਾ ਜੋਨ ਦੇ ਪ੍ਰਧਾਨ ਜਥੇਦਾਰ ਪ੍ਰਗਟ ਸਿੰਘ ਸਟੇਜ ਉੱਪਰ ਹੀ ਭਿੜ ਪਏ। ਇਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਬੀਬੀ ਜਗੀਰ ਕੌਰ ਦੀ ਹਾਜ਼ਰੀ 'ਚ ਸਟੇਜ 'ਤੇ ਭਿੜੇ ਅਕਾਲੀ ਆਗੂ, ਵੇਖੋ ਵੀਡੀਓ - dispute between akali dal leaders
ਫ਼ਤਿਹਾਬਾਦ 'ਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਦੀ ਹਾਜ਼ਰੀ 'ਚ ਅਕਾਲੀ ਆਗੂਆਂ ਵਿਚਕਾਰ ਹੱਥੋਪਾਈ ਹੋ ਗਈ। ਇਸ ਹੱਥੋਪਾਈ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ।
ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐੱਸਸੀਬੀਸੀ ਵਿੰਗ ਮਾਝਾ ਜੋਨ ਦੇ ਪ੍ਰਧਾਨ ਅਤੇ ਐੱਸਸੀਬੀਸੀ ਸਬ ਭਲਾਈ ਵਿੰਗ ਪੰਜਾਬ ਦੇ ਸਾਬਕਾ ਡਾਇਰੈਕਟਰ ਜਥੇਦਾਰ ਪ੍ਰਗਟ ਸਿੰਘ ਬੰਨਵਾਲੀਪੁਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਥਿਆਂ ਸਮੇਤ ਫ਼ਤਿਹਾਬਾਦ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ਕਰਵਾਈ ਸੀ। ਇਸ ਰੈਲੀ 'ਚ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ 100 ਵਰਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋ ਗਏ। ਜਦੋਂ ਉਹ ਖੁਦ ਵਰਕਰਾਂ ਨੂੰ ਸਿਰੋਪਾ ਦੇ ਰਹੇ ਸਨ ਤਾਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੂੰ ਗੁੱਸਾ ਲੱਗਾ ਕਿ ਉਸਦੀ ਸਟੇਜ 'ਤੇ ਸੁਣਵਾਈ ਨਹੀਂ ਹੋ ਰਹੀ । ਇਸੇ ਕਰਕੇ ਮੰਨਾ ਉਨ੍ਹਾਂ ਨਾਲ ਲੜਨ ਲੱਗ ਪਿਆ ਅਤੇ ਮਾਮਲਾ ਹੱਥੋਪਾਈ ਤੱਕ ਪੁੱਜ ਗਿਆ। ਮੌਕੇ 'ਤੇ ਮੌਜੂਦ ਸੀਨੀਅਰ ਅਕਾਲੀ ਆਗੂਆਂ ਨੇ ਉਨ੍ਹਾਂ ਨੂੰ ਛੁਡਵਾਇਆ।