ਤਰਨਤਾਰਨ:ਪਿੰਡ ਸਬਾਜਪੁਰਾ ਵਿਖੇ ਇਕ ਤਰਸਯੋਗ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦੋਵੇਂ ਪਤੀ ਪਤਨੀ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਹਨ। ਪੀੜਤ ਕੁਲਵੰਤ ਸਿੰਘ ਦੀ ਬਾਥਰੂਮ ਵਾਲੀ ਪਾਇਪ (bladder) ਵਿੱਚ ਪੱਥਰੀ ਹੋ ਗਈ। ਜਿਸ ਦਾ ਅਪਰੇਸ਼ਨ ਕਰਵਾਉਣਾ ਪਿਆ ਕੁਲਵੰਤ ਸਿੰਘ ਨੇ ਉਸ ਅਪਰੇਸ਼ਨ ਲਈ ਪੈਸੇ ਵੀ ਲੋਕਾਂ ਤੋਂ ਮੰਗੇ ਸਨ।
Tarn Taran Sabajpura village NEWS ਕੁਲਵੰਤ ਸਿੰਘ ਦੀ ਕਹਿਣਾ ਹੈ ਕਿ ਇਹ ਅਪਰੇਸ਼ਨ ਉਸ ਨੂੰ ਹੋਰ ਵੀ ਬਿਮਾਰ ਅਤੇ ਅਪਾਹਿਜ਼ ਕਰ ਰਿਹਾ ਹੈ। ਇਸ ਦੇ ਕਾਰਨ ਉਹ ਕੰਮ ਵੀ ਨਹੀਂ ਕਰ ਸਕਦਾ। ਜਿਸ ਕਾਰਨ ਘਰ ਦਾ ਗੁਜ਼ਾਰਾ ਮੁਸਕਿਲ ਹੋ ਗਿਆ ਹੈ। ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਦਵਾਈ ਦੇ ਪੈਸੇ ਵੀ ਲੋਕਾਂ ਤੋਂ ਮੰਗਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਉਨ੍ਹਾ ਨੂੰ ਪੈਸੇ ਅਤੇ ਰਾਸ਼ਨ ਦੇ ਜਾਂਦੇ ਹਨ ਜਿਸ ਨਾਲ ਉਹ ਬਹੁਤ ਹੀ ਔਖੇ ਹੋ ਕਿ ਗੁਜ਼ਾਰਾ ਕਰਦੇ ਹਨ।
ਕੁਲਵੰਤ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਕਿਹਾ ਕਿ ਉਹ ਵੀ ਅਪਾਹਿਜ ਹੈ ਪਰ ਫਿਰ ਵੀ ਘਰ ਵੀ ਕੁਝ ਕੰਮ ਕਰਕੇ ਪੈਸੇ ਕਮਾ ਲੈਦੀ ਹੈ ਜਿਸ ਨਾਲ ਉਹ ਪਰਿਵਾਰ ਪਾਲ ਰਹੀ ਹੈ ਪਰ ਇਹ ਕਮਾਈ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਕਾਫੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਸੱਸ ਅਤੇ ਸੋਹਰਾ ਵੀ ਬਿਮਾਰ ਰਹਿੰਦੇ ਹਨ। ਉਨ੍ਹਾਂ ਦੀ ਸੱਸ ਦੀਆਂ ਅੱਖਾਂ ਵਿੱਚ ਚਿੱਟਾ ਮੋਤੀਆਂ ਹੈ ਅਤੇ ਉਨ੍ਹਾਂ ਦੇ ਸੋਹਰੇ ਦੀ ਲੱਤ ਖਰਾਬ ਹੈ ਉਨ੍ਹਾਂ ਤੋਂ ਹੁਣ ਹੋਰ ਕੰਮ ਨਹੀਂ ਹੁੰਦਾ।
ਕੁਲਵੰਤ ਸਿੰਘ ਦੇ ਪਿਤਾ ਨੇ ਵੀ ਆਪਣੇ ਹਲਾਤ ਮੀਡੀਆ ਨੂੰ ਦੱਸੇ ਹਨ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਕੰਮ ਕਰਕੇ ਕੁਝ ਪੈਸੇ ਕਮਾ ਲਿਆਉਦੇਂ ਹਨ ਪਰ ਹੁਣ ਤਾਂ ਉਨ੍ਹਾਂ ਦੀ ਲੱਤ ਵਿੱਚ ਜਖ਼ਮ ਹੋਣ ਕਾਰਨ ਉਹ ਵੀ ਸੰਭਵ ਨਹੀਂ ਹੈ। ਉਨ੍ਹਾਂ ਸਮਾਜ ਸੇਵੀਆਂ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ। ਜੋ ਸਮਾਜ ਸੇਵੀ ਇਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹਨ। ਉਹ ਇਸ +918427610125 ਨੰਬਰ ਉਤੇ ਪਰਿਵਾਰ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ:-ਪ੍ਰਕਾਸ਼ ਪੁਰਬ ਦੀਆਂ ਰੌਣਕਾਂ, ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਹੋ ਰਹੀ ਹੈ ਨਤਮਸਤਕ