ਪੰਜਾਬ

punjab

ETV Bharat / state

ਸਰਕਾਰੀ ਕਣਕ ਲਈ ਡੀਪੂ ਹੋਲਡਰ ਤੇ ਪਿੰਡ ਦਾ ਸਰਪੰਚ ਲੋੜਵੰਦਾਂ ਨੂੰ ਕਰ ਰਿਹੈ ਪਰੇਸ਼ਾਨ - ਲੌਕਡਾਊਨ

ਹਲਕਾ ਖੇਮਕਰਨ ਦੇ ਪਿੰਡ ਨਾਰਲਾ ਦੇ ਪਿੰਡ ਵਾਸੀਆਂ ਨੇ ਡੀਪੂ ਹੋਲਡਰ ਉੱਤੇ ਸਰਕਾਰੀ ਕਣਕ ਨਾ ਦੇਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਪਿੰਡ ਦੇ ਸਰਪੰਚ ਤੇ ਡੀਪੂ ਹੋਲਡਰ ਦੇ ਕੋਲ ਸਰਕਾਰੀ ਕਣਕ ਦੇ ਬਾਰੇ ਪੁੱਛਣ ਲਈ ਜਾਂਦੇ ਹਨ ਤਾਂ ਪਿੰਡ ਦਾ ਸਰਪੰਚ ਨਿਰਮਲ ਸਿੰਘ ਉਨ੍ਹਾਂ ਨੂੰ ਇਹ ਕਹਿ ਦਿੰਦਾ ਕਿ ਉਨ੍ਹਾਂ ਦਾ ਨਾਂਅ ਸਰਕਾਰ ਵੱਲੋਂ ਵੰਡੀ ਜਾਣ ਵਾਲੀ ਕਣਕ ਦੀ ਸੂਚੀ ਵਿੱਚ ਨਹੀਂ ਹੈ।

ਫ਼ੋਟੋ
ਫ਼ੋਟੋ

By

Published : Sep 9, 2020, 4:26 PM IST

ਤਰਨ ਤਾਰਨ: ਲੌਕਡਾਊਨ ਦੌਰਾਨ ਹਲਕਾ ਖੇਮਕਰਨ ਦੇ ਪਿੰਡ ਨਾਰਲਾ ਦੇ ਪਿੰਡ ਵਾਸੀਆਂ ਨੇ ਡੀਪੂ ਹੋਲਡਰ ਤੇ ਪਿੰਡ ਦੇ ਸਰੰਪਚ ਉੱਤੇ ਸਰਕਾਰੀ ਕਣਕ ਨਾ ਦੇਣ ਦਾ ਇਲਜ਼ਾਮ ਲਗਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਡੀਪੂ ਹੋਲਡਰ ਤੇ ਪਿੰਡ ਦਾ ਸਰਪੰਚ ਉਨ੍ਹਾਂ ਨੂੰ ਸਰਕਾਰੀ ਕਣਕ ਦੇਣ ਲਈ ਖੱਜਲ ਖੁਆਰ ਕਰ ਰਿਹਾ ਹੈ।

ਵੀਡੀਓ

ਪੀੜਤ ਪਿੰਡ ਵਾਸੀਆਂ ਨੇ ਕਿਹਾ ਕਿ ਲੌਕਡਾਊਨ ਤੋਂ ਪਹਿਲਾਂ ਉਨ੍ਹਾਂ ਨੂੰ ਸਮੇਂ ਸਿਰ ਡੀਪੂ ਹੋਲਡਰ ਵੱਲੋਂ ਸਰਕਾਰੀ ਕਣਕ ਮਿਲ ਜਾਂਦੀ ਸੀ ਜਦੋਂ ਦਾ ਕੋਰੋਨਾ ਕਰਕੇ ਦੇਸ਼ ਵਿੱਚ ਲੌਕਡਾਊਨ ਲੱਗਿਆ ਹੈ ਉਦੋਂ ਤੋਂ ਹੀ ਉਨ੍ਹਾਂ ਨੂੰ ਡੀਪੂ ਹੋਲਡਰਾਂ ਤੇ ਸਰਪੰਚ ਵੱਲੋਂ ਸਰਕਾਰੀ ਕਣਕ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲੌਕਡਾਊਨ ਕਰਕੇ ਉਨ੍ਹਾਂ ਦਾ ਕੰਮ ਠੱਪ ਹੈ ਤੇ ਹੁਣ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਕਣਕ ਮੁਹੱਈਆਂ ਨਹੀਂ ਹੋ ਰਹੀ ਜਿਸ ਨਾਲ ਉਨ੍ਹਾਂ ਨੂੰ ਘਰ ਚਲਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਪਿੰਡ ਦੇ ਸਰਪੰਚ ਤੇ ਡੀਪੂ ਹੋਲਡਰ ਦੇ ਕੋਲ ਸਰਕਾਰੀ ਕਣਕ ਦੇ ਬਾਰੇ ਪੁੱਛਣ ਲਈ ਜਾਂਦੇ ਹਨ ਤਾਂ ਪਿੰਡ ਦਾ ਸਰਪੰਚ ਨਿਰਮਲ ਸਿੰਘ ਉਨ੍ਹਾਂ ਨੂੰ ਇਹ ਕਹਿ ਦਿੰਦਾ ਕਿ ਉਨ੍ਹਾਂ ਦਾ ਨਾਂਅ ਸਰਕਾਰ ਵੱਲੋਂ ਵੰਡੀ ਜਾਣ ਵਾਲੀ ਕਣਕ ਦੀ ਸੂਚੀ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਕਣਕ ਲੈ ਰਹੇ ਹਨ ਤੇ ਹੁਣ ਉਨ੍ਹਾਂ ਦਾ ਨਾਂਅ ਸਰਕਾਰ ਵੱਲੋਂ ਵੰਡੀ ਜਾਣ ਵਾਲੀ ਕਣਕ ਦੀ ਸੂਚੀ ਵਿੱਚ ਨਹੀਂ ਹੈ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਘਰ ਦੇ ਗੁਜ਼ਾਰੇ ਲਈ ਕਣਕ ਮੁਹੱਈਆ ਕਰਵਾਈ ਜਾਵੇ ਜਿਸ ਨਾਲ ਉਹ ਆਪਣੇ ਬੱਚਿਆ ਦਾ ਢਿੱਡ ਭਰ ਸਕਣ।

ਡੀਪੂ ਹੋਲਡਰ ਨੇ ਕਿਹਾ ਕਿ ਮੇਰੀ ਕੋਈ ਗਲਤੀ ਨਹੀਂ ਮੈਂ ਤਾਂ ਚਾਹੁੰਦਾ ਹਾਂ ਕਿ ਹਰ ਲੋੜਵੰਦ ਪਰਿਵਾਰ ਨੂੰ ਕਣਕ ਮਿਲੇ ਪਰ ਸਿਆਸੀ ਦਬਾਅ ਹੋਣ ਕਾਰਨ ਸਾਨੂੰ ਤਾਂ ਕਣਕ ਵੰਡਨ ਦੇ ਹੱਕ ਨਹੀਂ ਮਿਲ ਰਹੇ। ਉਨ੍ਹਾਂ ਨੇ ਮੰਗ ਕੀਤੀ ਕਿ ਕਣਕ ਵੰਡਣ ਦਾ ਅਧਿਕਾਰ ਸਿਰਫ਼ ਡੀਪੂ ਹੋਲਡਰ ਦਾ ਹੈ ਪਰ ਇਸ ਵਿੱਚ ਲੋਕ ਸਿਆਸੀ ਦਬਾਅ ਵਰਤ ਕੇ ਡੀਪੂ ਹੋਲਡਰ ਨੂੰ ਉਸ ਦਾ ਕੰਮ ਕਰਨ ਤੋਂ ਰੋਕਦੇ ਹਨ ਉਨ੍ਹਾਂ ਨੇ ਫੂਡ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਇਸ ਕੰਮ ਨੂੰ ਸਰਪੰਚਾਂ ਤੋਂ ਖੋਹ ਕੇ ਸਿਰਫ਼ ਡੀਪੂ ਹੋਲਡਰਾਂ ਤੱਕ ਹੀ ਸੀਮਤ ਕੀਤਾ ਜਾਵੇ।

ABOUT THE AUTHOR

...view details