ਪੰਜਾਬ

punjab

ETV Bharat / state

ਸ਼ਹਿਰ ’ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ, ਪਰਿਵਾਰ ਦੇ ਤਿੰਨ ਮੈਂਬਰਾਂ ਦੀ ਭੇਦਭਰੇ ਹਾਲਾਤਾਂ ’ਚ ਮੌਤ - ਤਰਨਤਾਰਨ 'ਚ ਕਤਲ

ਤਰਨਤਾਰਨ ਵਿੱਚ ਇਕੋਂ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਭੇਦਭਰੇ ਹਾਲਾਤਾਂ ’ਚ ਮੌਤ ਹੋਣ ਨਾਲ ਸ਼ਹਿਰ ’ਚ ਸਨਸਨੀ ਫੈਲ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਤਸਵੀਰ
ਤਸਵੀਰ

By

Published : Dec 3, 2020, 5:15 PM IST

ਤਰਨਤਾਰਨ: ਸ਼ਹਿਰ ਦੇ ਇੱਕ ਘਰ ’ਚ ਇਕੋਂ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਭੇਦਭਰੇ ਹਾਲਾਤਾਂ ’ਚ ਮੌਤ ਹੋਣ ਨਾਲ ਸ਼ਹਿਰ ’ਚ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ ਗੁਰੂ ਤੇਗ ਬਹਾਦੁਰ ਨਗਰ ਦੀ ਹਨੂਮਾਨ ਵਾਲੀ ਗਲੀ ਦੇ ਇੱਕ ਘਰ ’ਚ ਸੱਸ, ਉਸਦੀ ਨੂੰਹ ਤੇ ਪੋਤੀ ਦੀਆਂ ਲਾਸ਼ਾਂ ਬਰਾਮਦ ਹੋਈਆ ਹਨ।

ਸ਼ਹਿਰ ’ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ, ਪਰਿਵਾਰ ਦੇ ਤਿੰਨ ਮੈਂਬਰਾਂ ਦੀ ਭੇਦਭਰੇ ਹਾਲਾਤਾਂ ’ਚ ਮੌਤ

ਮਿਲੀ ਜਾਣਕਾਰੀ ਅਨੁਸਾਰ ਨੂੰਹ ਗੀਤਇੰਦਰ ਕੌਰ (35), ਸੱਸ ਪ੍ਰੀਤਮ ਕੌਰ (60) ਅਤੇ ਪੋਤਰੀ ਨੂਰ (10) ਦੀ ਕਿਸੀ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਗੁਆਢੀਆਂ ਵੱਲੋਂ ਪੁਲਿਸ ਨੂੰ ਦਿੱਤੀ ਗਈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਰਾਜਬੀਰ ਸਿੰਘ ਜੋ ਕਿਸੇ ਪ੍ਰਾਈਵੇਟ ਕੰਪਨੀ ਅੰਦਰ ਬਤੌਰ ਸਕਿਓਰਿਟੀ ਜਵਾਨ ਤਾਇਨਾਤ ਹੈ ਤੇ ਉਸ ਦੀ ਪਤਨੀ ਗੀਤਇੰਦਰ ਕੌਰ ਜੋ 8 ਮਹੀਨਿਆਂ ਤੋਂ ਗਰਭਵਤੀ ਸੀ।

ਮੌਕੇ ’ਤੇ ਪੁੱਜੇ ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details