ਪੰਜਾਬ

punjab

ETV Bharat / state

ਕਿਸਾਨ ਮੋਰਚੇ 'ਚੋਂ ਘਰ ਪਰਤੇ ਪਿੰਡ ਕਲਸੀਆਂ ਦੇ ਕਿਸਾਨ ਦੀ ਮੌਤ - ਘਰ ਪਰਤੇ ਕਿਸਾਨ ਦੀ ਮੌਤ

ਦਿੱਲੀ ਵਿਖੇ ਕਿਸਾਨੀ ਅੰਦੋਲਨ ਚ ਸ਼ਾਮਲ ਕਿਸਾਨ ਕਿਸਾਨ ਪ੍ਰਤਾਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਕਲਸੀਆਂ ਦੀ ਹਾਲਤ ਵਿਗੜਨ ਕਾਰਨ ਪਿੰਡ ਪਹੁੰਚਣ ਤੇ ਮੌਤ ਹੋ ਗਈ। ਪੁਲਿਸ ਵੱਲੋਂ ਕਾਰਵਾਈ ਨਾ ਕਰਨ ਤੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਭਿੱਖੀਵਿੰਡ ਚੌਕ ਵਿਚ ਰੱਖ ਕੇ ਪੁਲਿਸ ਪ੍ਰਸ਼ਾਸਨ ਖਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ ਕੀਤੀ। ਦੱਸਦਈਏ ਕਿ ਮਿ੍ਤਕ ਦਿੱਲੀ ਸੰਘਰਸ਼ ਵਿੱਚ ਕਈ ਮਹੀਨੇ ਤੋਂ ਹਿੱਸਾ ਲੈ ਰਿਹਾ ਸੀ ਅਤੇ ਅਚਾਨਕ ਉਸ ਦੀ ਤਬੀਅਤ ਵਿਗੜਨ ਤੇ ਜਦ ਉਹ ਪਿੰਡ ਪਹੁੰਚਿਆ ਤਾਂ ਉਹ ਕਿਸਾਨ ਆਪਣੇ ਘਰ ਵੀ ਨਹੀਂ ਪਹੁੰਚ ਸਕਿਆ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ ਹੈ।

ਕਿਸਾਨ ਮੋਰਚੇ 'ਚੋਂ  ਘਰ ਪਰਤੇ ਕਿਸਾਨ ਦੀ ਮੌਤ
ਕਿਸਾਨ ਮੋਰਚੇ 'ਚੋਂ ਘਰ ਪਰਤੇ ਕਿਸਾਨ ਦੀ ਮੌਤ

By

Published : Feb 18, 2021, 10:38 PM IST

ਤਰਨਤਾਰਨ: ਦਿੱਲੀ ਵਿਖੇ ਕਿਸਾਨੀ ਅੰਦੋਲਨ 'ਚ ਸ਼ਾਮਲ ਕਿਸਾਨ ਕਿਸਾਨ ਪ੍ਰਤਾਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਕਲਸੀਆਂ ਦੀ ਹਾਲਤ ਵਿਗੜਨ ਕਾਰਨ ਪਿੰਡ ਪਹੁੰਚਣ ਤੇ ਮੌਤ ਹੋ ਗਈ। ਪੁਲਿਸ ਵੱਲੋਂ ਕਾਰਵਾਈ ਨਾ ਕਰਨ ਤੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਭਿੱਖੀਵਿੰਡ ਚੌਕ ਵਿਚ ਰੱਖ ਕੇ ਪੁਲਿਸ ਪ੍ਰਸ਼ਾਸਨ ਖਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ ਕੀਤੀ।

ਦੱਸ ਦਈਏ ਕਿ ਮਿ੍ਤਕ ਦਿੱਲੀ ਸੰਘਰਸ਼ ਵਿੱਚ ਕਈ ਮਹੀਨੇ ਤੋਂ ਹਿੱਸਾ ਲੈ ਰਿਹਾ ਸੀ ਅਤੇ ਅਚਾਨਕ ਉਸ ਦੀ ਤਬੀਅਤ ਵਿਗੜਨ ਤੇ ਜਦ ਉਹ ਪਿੰਡ ਪਹੁੰਚਿਆ ਤਾਂ ਉਹ ਕਿਸਾਨ ਆਪਣੇ ਘਰ ਵੀ ਨਹੀਂ ਪਹੁੰਚ ਸਕਿਆ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ ਹੈ।

ਕਿਸਾਨ ਮੋਰਚੇ 'ਚੋਂ ਘਰ ਪਰਤੇ ਕਿਸਾਨ ਦੀ ਮੌਤ

ਇਸ ਸਬੰਧੀ ਕਿਸਾਨ ਆਗੂ ਬਚਿੱਤਰ ਸਿੰਘ ਕੋਟਲਾ ਨੇ ਕਿਹਾ ਕਿ ਕਿਸਾਨ ਦੀ ਮੌਤ ਤੋਂ ਬਾਅਦ ਥਾਣਾ ਭਿੱਖੀਵਿੰਡ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਮਜਬੂਰ ਹੋ ਕੇ ਇਹ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਜਦ ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਐੱਸਐੱਚਓ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਕੋਈ ਦਰਖਾਸਤ ਨਹੀਂ ਦਿੱਤੀ।

ਐੱਸਡੀਐੱਮ ਰਾਜੇਸ਼ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਹਰ ਪ੍ਰਕਾਰ ਦੀ ਸਹਾਇਤਾ ਮਿਲੇਗੀ ਅਤੇ ਉਨ੍ਹਾਂ ਦੀ ਹਰ ਪ੍ਰਕਾਰ ਦੀ ਮਦਦ ਹੋਵੇਗੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਹ ਪ੍ਰਦਰਸ਼ਨ ਖਤਮ ਕੀਤਾ।

ABOUT THE AUTHOR

...view details