ਤਰਨਤਾਰਨ: ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੀ ਪੁਲਿਸ ਚੌਕੀ ਸੁਰਸਿੰਘ ਵਿਖੇ ਇੱਕ ਨੌਜਵਾਨ ਮਨਦੀਪ ਸਿੰਘ ਦੀ ਹੋਈ ਮੌਤ ਦੇ ਮਾਮਲੇ ਨੂੰ ਭਾਵੇਂ ਕਾਫੀ ਦੇਰ ਹੋ ਗਈ ਹੈ ਪਰ ਅਜੇ ਤੱਕ ਅਸਲ ਦੋਸ਼ੀਆਂ 'ਤੇ ਕਾਰਵਾਈ ਨਾ ਕਰਨ ਦੇ ਦੋਸ਼ ਮ੍ਰਿਤਕ ਦੇ ਪਿਤਾ ਤਰਸੇਮ ਸਿੰਘ ਵੱਲੋਂ ਲਾਏ ਜਾ ਰਹੇ ਹਨ।
ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਮਨਦੀਪ ਸਿੰਘ ਦਾ ਨਰਿੰਦਰ ਕੌਰ ਨਾਂਅ ਦੀ ਔਰਤ ਨਾਲ ਸਬੰਧ ਸਨ, ਜਿਸ ਕਰ ਕੇ ਉਨ੍ਹਾਂ ਨੇ ਮਨਦੀਪ ਦਾ ਵਿਆਹ ਪੱਕਾ ਕਰ ਦਿੱਤਾ। ਪਰੰਤੂ ਮਨਦੀਪ ਕੁੱਝ ਸਮੇਂ ਬਾਅਦ ਆਪਣੀ ਪਤਨੀ ਨੂੰ ਛੱਡ ਕੇ ਨਰਿੰਦਰ ਕੌਰ ਨਾਲ ਰਹਿਣ ਲੱਗ ਪਿਆ, ਜਿਸ ਤੋਂ ਬਾਅਦ ਉਹ ਨਰਿੰਦਰ ਕੌਰ ਨਾਲ ਸੁਰਸਿੰਘ ਜਾ ਕੇ ਰਹਿਣ ਲੱਗ ਪਿਆ। ਪਿਤਾ ਨੇ ਦੱਸਿਆ ਕਿ ਇਥੇ ਮਨਦੀਪ ਸਿੰਘ ਨੂੰ ਨਰਿੰਦਰ ਕੌਰ ਨਸ਼ਾ ਕਰਵਾਉਂਦੀ ਰਹਿੰਦੀ ਸੀ। ਉਥੇ ਮਨਦੀਪ ਸਿੰਘ ਨੂੰ ਛਾਉਣੀ ਵਾਲੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਮਨਦੀਪ ਸਿੰਘ ਦੀ ਕੁੱਟਮਾਰ ਕੀਤੀ ਅਤੇ ਫ਼ਿਰ ਪੁਲਿਸ ਨੂੰ ਸੌਂਪ ਦਿੱਤਾ ਅਤੇ ਪੁਲਿਸ ਨੇ ਵੀ ਉਸ ਦੀ ਕੁੱਟਮਾਰ ਕੀਤੀ, ਜਦੋਂ ਉਨ੍ਹਾਂ ਲਾਸ਼ ਮੰਗੀ ਤਾਂ ਪੁਲਿਸ ਵਾਲਿਆਂ ਨੇ ਉਸ ਦੀ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਇਹ ਵੀ ਕਿਹਾ ਕਿ ਖ਼ੁਦ ਨੂੰ ਮਨਦੀਪ ਸਿੰਘ ਦੀ ਪਤਨੀ ਦੱਸਦੀ ਨਰਿੰਦਰ ਕੌਰ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ। ਉਨ੍ਹਾਂ ਕਿਹਾ ਜੇਕਰ ਨਰਿੰਦਰ ਕੌਰ ਦਾ ਮਨਦੀਪ ਨਾਲ ਵਿਆਹ ਹੋਇਆ ਹੈ ਤਾਂ ਉਹ ਸਬੂਤ ਪੇਸ਼ ਕਰੇ। ਨਰਿੰਦਰ ਕੌਰ ਨੇ ਜਾਅਲੀ ਆਧਾਰ ਕਾਰਡ ਬਣਵਾਏ ਹੋਏ ਹਨ।