ਤਰਨ ਤਾਰਨ: ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਤੋਂ ਪੌਲੀਬੈਗ ਦੇ ਇਸਤੇਮਾਲ ਨੂੰ ਲੈ ਕੇ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਜਿਲ੍ਹੇ ਨੂੰ ਪਲਾਸਟਿਕ ਮੁਕਤ ਕਰਨ ਲਈ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਬੈਠਕ ਦਾ ਸੰਬੋਧਨ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਵੱਲੋਂ ਕੀਤਾ ਗਿਆ। ਡੀਸੀ ਨੇ ਨਗਰ ਕੋਂਸਲ ਦੇ ਕਰਮਚਾਰੀ ਤੇ ਸ਼ਹਿਰ ਦੇ ਵੱਖ-ਵੱਖ ਦੁਕਾਨਦਾਰ ਦੀਆਂ ਜਥੇਬੰਦੀਆਂ ਨਾਂਅ ਬੈਠਕ ਕਰ ਜ਼ਿਲ੍ਹੇ ਨੂੰ 2 ਅਕਤੂਬਰ ਤੱਕ ਪਲਾਸਟਿਕ ਮੁੱਕਤ ਕਰਨ ਦੇ ਸਹਿਯੋਗ ਦੀ ਮੰਗ ਕੀਤੀ ਹੈ।
ਡੀਸੀ ਨੇ ਹਿਦਾਇਤਾਂ ਜਾਰੀ ਕਰ ਕਿਹਾ ਕਿ 2 ਅਕਤੂਬਰ ਤੋਂ ਬਾਅਦ ਪਲਾਸਟਿਕ ਬੈਗ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀਸੀ ਨੇ ਬੈਠਕ ਵਿੱਚ ਮੌਜੂਦ ਲੋਕਾਂ ਤੋਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਹੁੰ ਚੁੱਕਵਾਈ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ 11 ਸਤੰਬਰ ਨੂੰ ਕੀਤੀ ਗਈ ਹੈ ਤੇ 2 ਅਕਤੂਬਰ ਤੱਕ ਚੱਲੇਗੀ।