ਤਰਨਤਾਰਨ/ਸਿਰਸਾ:ਲੋਕਸਭਾ ਚੋਣਾਂ ਜਿਵੇਂ-ਜਿਵੇਂ ਨਜ਼ਦੀਕ ਆ ਰਹੀਆਂ ਹਨ, ਟਿਕਟਾਂ ਦੇ ਦਾਅਵੇਦਾਰ ਵੀ ਸਾਹਮਣੇ ਆ ਰਹੇ ਹਨ। ਪਾਕਿਸਤਾਨ ਦੀ ਜੇਲ੍ਹ 'ਚ ਮਾਰੇ ਗਏ ਸਰਬਜੀਤ ਦੀ ਭੈਣ ਤੇ ਭਾਜਪਾ ਆਗੂ ਦਲਬੀਰ ਕੌਰ ਨੇ ਲੋਕ ਸਭਾ ਚੋਣਾਂ 2019 ਲਈ ਭਾਜਪਾ ਦੀ ਟਿਕਟ ਤੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।
'ਲੋਕ ਚਾਹੁੰਦੇ ਹਨ ਕਿ ਮੈਂ ਚੋਣ ਲੜਾਂ'
ਦਲਬੀਰ ਕੌਰ ਦਾ ਕਹਿਣਾ ਹੈ ਕਿ ਮੈਂ ਚੋਣ ਲੜਨਾ ਨਹੀਂ ਚਾਹੁੰਦੀ ਸੀ। ਪਰ, ਸਿਰਸਾ ਦੇ ਲੋਕ ਹੀ ਚਾਹੁੰਦੇ ਹਨ ਕਿ ਮੈਂ ਲੋਕਸਭਾ ਚੋਣਾਂ ਵਿੱਚ ਹਿੱਸਾ ਲਵਾਂ। ਸਿਰਸਾ 'ਚ 60 ਪ੍ਰਤੀਸ਼ਤ ਤੋਂ ਜ਼ਿਆਦਾ ਪੰਜਾਬੀ ਹਨ 'ਤੇ ਪਿਛਲੇ 2 ਸਾਲ ਤੋਂ ਮੈਂ ਸਿਰਸਾ ਦੇ ਲੋਕਾਂ ਨਾਲ ਜੁੜੀ ਹੋਈ ਹਾਂ ਅਤੇ ਉਨ੍ਹਾਂ ਦੇ ਕੰਮ ਕਰ ਰਹੀ ਹਾਂ। ਦਲਬੀਰ ਕੌਰ ਦਾ ਕਹਿਣਾ ਹੈ ਕੀ ਉਹ ਸਿਰਸਾ ਸੀਟ ਲਈ ਮਜ਼ਬੂਤ ਦਾਅਵੇਦਾਰ ਹਨ ਤੇ ਉਹ ਇਸ ਸੀਟ ਨੂੰ ਜਿੱਤ ਵੀ ਸਕਦੀ ਹੈ।
'ਮੈਂ ਪਾਰਟੀ ਦੇ ਨਾਲ ਹਾਂ'
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਮੈਨੂੰ ਛੱਡ ਕਿਸੇ ਅਤੇ ਹੋਰ ਨੂੰ ਟਿਕਟ ਦਿੰਦੀ ਹੈ, ਤਾਂ ਮੈਂ ਪਾਰਟੀ ਦੇ ਨਾਲ ਹਾਂ। ਕਿਸੇ ਨੂੰ ਵੀ ਟਿਕਟ ਮਿਲੇ ਮੈਂ ਉਸਦੇ ਲਈ ਪ੍ਰਚਾਰ ਕਰਾਂਗੀ ਅਤੇ ਪਾਰਟੀ ਦੇ ਨਾਲ ਹੀ ਰਹਾਂਗੀ। ਉਨ੍ਹਾਂ ਕਿਹਾ ਕਿ ਮੈਂ ਅਜੇ ਕਿਸੀ ਮੁੱਦੇ 'ਤੇ ਗੱਲ ਨਹੀਂ ਕਰਨਾ ਚਾਹੁੰਦੀ ਹਾਂ। ਪਰ 70 ਸਾਲਾਂ ਤੋਂ ਕਿਸੇ ਸਰਕਾਰ ਨੇ ਲੌਕ ਮੁੱਦਿਆਂ 'ਤੇ ਧਿਆਨ ਨਹੀਂ ਦਿੱਤਾ। ਜੇਕਰ ਕਿਸੇ ਪਾਰਟੀ ਨੇ ਇਨ੍ਹਾਂ ਮੁੱਦਿਆਂ ਨੂੰ ਧਿਆਨ 'ਚ ਰੱਖ ਕੇ ਚੋਣਾਂ ਲੜੀਆਂ ਤਾਂ ਪਾਰਟੀ ਦੀ ਜਿੱਤ ਹੋਵੇਗੀ।
ਕੌਣ ਹੈ ਸਰਬਜੀਤ ਕੌਰ?
- ਦਲਬੀਰ ਕੌਰ ਪੰਜਾਬ ਦੇ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦੀ ਰਹਿਣ ਵਾਲੀ ਹੈ।
- ਦਲਬੀਰ ਪਾਕਿਸਤਾਨ ਦੀ ਜੇਲ੍ਹ 'ਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਹੈ।
- ਸਰਬਜੀਤ ਸਿੰਘ ਕਬੱਡੀ ਦਾ ਖਿਡਾਰੀ ਸੀ। ਜਿਸ ਨੂੰ ਪਾਕਿਸਤਾਨ ਦੀ ਆਰਮੀ ਨੇ ਫੜ ਲਿਆ ਸੀ।
- ਸਰਬਜੀਤ ਸਿੰਘ 28 ਅਗਸਤ 1990 ਵਿੱਚ ਗਲਤੀ ਨਾਲ ਪਾਕਿਸਤਾਨ ਦੀ ਸੀਮਾ ਪਾਰ ਗਏ ਸਨ। ਜਿਸ ਨੂੰ ਪਾਕਿਸਤਾਨ ਦੀ ਆਰਮੀ ਨੇ ਫੜ੍ਹ ਲਿਆ ਸੀ। ਸਰਬਜੀਤ ਉੱਪਰ ਰਾਅ ਦਾ ਏਜੰਟ ਹੋਣ ਤੇ ਜਾਸੂਸੀ ਕਰਨ ਦੇ ਇਲਜ਼ਾਮ ਲੱਗੇ ਸਨ।
- 26 ਅਪਰੈਲ, 2013 ਨੂੰ ਕੁਝ ਕੈਦੀਆਂ ਨੇ ਸਰਬਜੀਤ ਨਾਲ ਕੁੱਟਮਾਰ ਕੀਤੀ ਤੇ ਸਰਬਜੀਤ 'ਤੇ ਲੋਹੇ ਦੀਆਂ ਰਾਡਾਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਸਰਬਜੀਤ ਦੀ ਹਾਲਤ ਗੰਭੀਰ ਹੋ ਗਈ ਸੀ।
- ਸਰਬਜੀਤ ਨੂੰ ਜਿਨਾਹ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। 2 ਮਈ 2013 ਨੂੰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਸੀ।