ਤਰਨ ਤਾਰਨ:ਹਰੀਕੇ ਕਸਬਾ ਇਲਾਕੇ ਵਿੱਚ ਦਿਨ-ਦਿਹਾੜੇ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਨੈਸ਼ਨਲ ਹਾਈਵੇਅ 54 ਹਰੀਕੇ ਬਾਈਪਾਸ 'ਤੇ ਸਥਿਤ ਕਸਬਾ ਹਰੀਕੇ 'ਚ ਹਥਿਆਰਬੰਦ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ 1 ਲੱਖ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਜੋੜੇ ਨੇ ਦੱਸਿਆ ਕਿ ਬੀਤੀ ਰਾਤ ਉਹ ਦੋਵੇਂ ਘਰ ਵਿੱਚ ਇਕੱਲੇ ਸਨ ਅਤੇ ਘਰ 'ਚ ਸੁੱਤੇ ਪਏ ਸੀ। ਇਸ ਦੌਰਾਨ ਕਰੀਬ 12 ਵਜੇ ਦੇ ਕਰੀਬ ਅਣਪਛਾਤੇ ਵਿਅਕਤੀ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਕੰਧ ਟੱਪ ਕੇ ਅੰਦਰ ਆਏ। ਇਨ੍ਹਾਂ ਦੇ ਹੱਥਾਂ 'ਚ ਪਿਸਤੌਲ ਅਤੇ ਚਾਕੂ ਸੀ। ਲੁਟੇਰਿਆਂ ਨੇ ਦੋਵਾਂ ਨੂੰ ਤਕਰੀਬਨ ਚਾਰ ਘੰਟੇ ਤੱਕ ਬੰਦੀ ਬਣਾ ਕੇ ਰੱਖਿਆ ਅਤੇ ਘਰ ਦੀ ਇੱਕ ਇੱਕ ਚੀਜ਼ ਚੋਰੀ ਕਰਨ ਲੱਗ ਗਏ। ਚੋਰਾਂ ਨੇ ਇਕ ਲੱਖ ਰੁਪਏ, ਦੋ ਟੱਚ ਮੋਬਾਈਲ ਅਤੇ ਘਰ ਦਾ ਰਾਸ਼ਨ ਤੱਕ ਚੋਰੀ ਕਰ ਲਿਆ। (Elderly couple robbed at gunpoint in Taran Taran)
ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੇ ਘਰ 'ਚ ਕੀਤੀ ਚੋਰੀ, ਲੱਖਾਂ ਦੀ ਨਕਦੀ ਦੇ ਨਾਲ-ਨਾਲ ਰਾਸ਼ਨ ਵੀ ਲੈ ਗਏ ਚੋਰ - latest news tarn taran
Robbery In Tarn Taran : ਤਰਨ ਤਾਰਨ ਦੇ ਕਸਬਾ ਹਰੀਕੇ ਪੱਤਣ ਵਿਖੇ ਬੀਤੀ ਰਾਤ ਕਰੀਬ 12 ਵਜੇ ਇਕ ਘਰ 'ਚ ਦਾਖਲ ਹੋਏ ਲੁਟੇਰਿਆਂ ਨੇ ਬਜ਼ੁਰਗ ਜੋੜੇ ਨੂੰ ਪਿਸਤੌਲ ਦੇ ਜ਼ੋਰ 'ਤੇ ਬੰਦੀ ਬਣਾ ਕੇ ਘਰ ਵਿੱਚ ਇੱਕ ਲੱਖ ਦੀ ਨਕਦੀ ਤੇ ਘਰ ਦਾ ਸਮਾਨ ਚੋਰੀ ਕਰ ਲਿਆ।
Published : Dec 17, 2023, 10:40 AM IST
ਦੋਵਾਂ ਦੇ ਕੱਪੜੇ ਅਤੇ ਘਰੇਲੂ ਸਾਮਾਨ ਵੀ ਨਹੀਂ ਛੱਡਿਆ: ਇੰਨਾ ਹੀ ਨਹੀਂ, ਜਾਂਦੇ ਹੋਏ ਚੋਰ ਪਿਸਤੌਲ ਦੀ ਨੋਕ 'ਤੇ ਘਰ ਵਿੱਚ ਰੱਖੇ ਤਾਂਬੇ ਦੇ ਭਾਂਡੇ ਵੀ ਲੈ ਗਏ। ਇਥੋਂ ਤੱਕ ਕਿ ਦੋਵਾਂ ਦੇ ਕੱਪੜੇ ਅਤੇ ਘਰੇਲੂ ਸਾਮਾਨ ਵੀ ਨਹੀਂ ਛੱਡਿਆ। ਬਜ਼ੁਰਗ ਔਰਤ ਪ੍ਰਕਾਸ਼ ਕੌਰ ਪਤਨੀ ਜਰਨੈਲ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਸਾਡੀ ਕੁੱਟਮਾਰ ਕੀਤੀ ਅਤੇ ਮੇਰਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਉਨ੍ਹਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਕੀਤੀ, ਤਾਂ ਉਹ ਸਾਨੂੰ ਜਾਨੋਂ ਮਾਰ ਦੇਣਗੇ ਅਤੇ ਬਟਨ ਵਾਲਾ ਮੋਬਾਈਲ ਫੋਨ ਵੀ ਖੋਹ ਲਿਆ ਗਿਆ। ਉਨ੍ਹਾਂ ਕਿਹਾ ਕਿ ਚੋਰਾਂ ਨੇ ਤਕਰੀਬਨ ਰਾਤ 12 ਤੋਂ ਸਵੇਰੇ 4 ਵਜੇ ਤੱਕ ਬੰਧਕ ਬਣਾ ਕੇ ਰੱਖਿਆ। ਇਸ ਘਟਨਾ ਦੀ ਸੂਚਨਾ ਥਾਣਾ ਹਰੀਕੇ ਨੂੰ ਦੇ ਦਿੱਤੀ ਗਈ ਹੈ। ਥਾਣਾ ਮੁਖੀ ਦੀ ਢਿੱਲਮੱਠ ਕਾਰਨ ਚੋਰ ਦਿਨ-ਰਾਤ ਆਮ ਜਨਤਾ ਨੂੰ ਆਸਾਨੀ ਨਾਲ ਲੁੱਟ ਰਹੇ ਹਨ। ਇਲਾਕਾ ਨਿਵਾਸੀਆਂ ਤੇ ਸਮਾਜ ਸੇਵੀਆਂ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
- Faridkot News: ਬਹਿਬਲਕਲਾਂ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਦਾ ਵੱਡਾ ਐਲਾਨ, ਨਾ ਮਿਲਿਆ ਇਨਸਾਫ ਤਾਂ ਕਰਾਂਗਾ ਮਰਨ ਵਰਤ
- AAP Punjab RS MP Raghav Chadha: ਰਾਘਵ ਚੱਢਾ ਬਣੇ ਰਾਜ ਸਭਾ 'ਚ ਆਮ ਆਦਮੀ ਪਾਰਟੀ ਦੇ ਨੇਤਾ, ਸੰਜੇ ਸਿੰਘ ਦੀ ਲੈਣਗੇ ਜਗ੍ਹਾ
- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ AAP ਵਿਧਾਇਕ ਨੂੰ ਸੁਣਾਈਆਂ ਖਰੀਆਂ, ਕਿਹਾ- ਚੋਣਾਂ ਤੋਂ ਪਹਿਲਾਂ ਮੇਰੇ ਪੈਰਾਂ 'ਚ ਬੈਠਾ ਹੁੰਦਾ ਸੀ ਇਹ ਟੋਂਗ
ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ:ਉਥੇ ਹੀ, ਪੁਲਿਸ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਗਈ, ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਾਜ਼ਮ ਕੇਵਲ ਸਿੰਘ ਨੇ ਕਿਹਾ ਕਿ ਜਲਦ ਹੀ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇਗਾ। ਇਸ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।