ਤਰਨ ਤਾਰਨ: ਹਲਕਾ ਖੇਮਕਰਨ ਵਿੱਚ ਸਰੱਹਦ ਉੱਤੇ ਵਸੇ ਪਿੰਡ ਡੱਲ ਦੀਆਂ ਗਲੀਆਂ ਦੀ ਹਾਲਤ ਖਸਤਾ ਹੋਈ ਪਈ ਹੈ ਤੇ ਗਲੀਆਂ ਮੀਂਹ ਦੇ ਪਾਣੀ ਨਾਲ ਜਲਥਲ ਬਣੀਆਂ ਹੋਈਆਂ ਹਨ। ਪਿੰਡ ਦੀਆਂ ਗਲੀਆਂ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਪਿੰਡ ਵਾਸੀਆਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਡੱਲ ਦੇ ਛਪੜਾਂ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਗਲੀਆਂ ਵਿੱਚ ਖੱਡੇ ਪਏ ਹਨ। ਮੀਂਹ ਪੈਣ ਨਾਲ ਗਲੀਆਂ ਦੇ ਖੱਡਿਆਂ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਨਾਲ ਪਿੰਡ ਵਾਸੀਆਂ ਨੂੰ ਆਉਣ-ਜਾਣ ਵਿੱਚ ਕਾਫੀ ਦਿੱਕਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਘਰ ਕੋਈ ਮਹਿਮਾਨ ਆਉਂਦਾ ਹੈ ਤਾਂ ਉਹ ਪਿੰਡ ਦੇ ਗੇਟ ਕੋਲ ਆ ਕੇ ਫੋਨ ਕਰ ਉੱਥੇ ਹੀ ਮਿਲਣ ਲਈ ਕਹਿ ਦਿੰਦੇ ਹਨ ਤੇ ਕੋਈ ਵੀ ਪਿੰਡ ਵਿੱਚ ਦਾਖ਼ਲ ਨਹੀਂ ਹੁੰਦਾ।