ਪੰਜਾਬ

punjab

ETV Bharat / state

ਲੋਕ ਸਭਾ ਚੋਣਾਂ: CIA ਸਟਾਫ਼ ਨੇ ਸ਼ਰਾਰਤੀ ਅਨਸਰ ਕੀਤੇ ਕਾਬੂ - cia staff tarn taran

ਸੀਆਈਏ ਸਟਾਫ਼ ਤਰਨਤਾਰਨ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਨ੍ਹਾਂ ਤੋਂ 700 ਗ੍ਰਾਮ ਦੇ ਕਰੀਬ ਹੈਰੋਇਨ ਤੇ ਚੋਰੀ ਕੀਤੇ 8 ਮੋਟਰਸਾਇਕਲ ਬਰਾਮਦ ਕੀਤੇ ਹਨ।

ਸੀਆਈਏ ਸਟਾਫ਼ ਨੇ ਸ਼ਰਾਰਤੀ ਅਨਸਰ ਕੀਤੇ ਕਾਬੂ

By

Published : Mar 21, 2019, 8:44 PM IST

ਤਰਨਤਾਰਨ: ਸੀਆਈਏ ਸਟਾਫ਼ ਤਰਨਤਾਰਨ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ 3 ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਕੋਲੋਂ 700 ਗ੍ਰਾਮ ਦੇ ਕਰੀਬ ਹੈਰੋਇਨ ਤੇ ਚੋਰੀ ਕੀਤੇ 8 ਮੋਟਰਸਾਇਕਲ ਬਰਾਮਦ ਕੀਤੇ ਹਨ।

ਸੀਆਈਏ ਸਟਾਫ਼ ਨੇ ਸ਼ਰਾਰਤੀ ਅਨਸਰ ਕੀਤੇ ਕਾਬੂ

ਇਸ ਬਾਰੇ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ਼ ਦੇ ਇੰਚਾਰਜ ਰਸ਼ਪਾਲ ਸਿੰਘ ਨੇ ਦੱਸਿਆ ਕਿ ਪਿੰਡ ਕੋਟ ਧਰਮੂ ਚੰਦ ਨੇੜੇ ਨਾਕਾਬੰਦੀ ਦੌਰਰਾਨ ਮਲਕੀਤ ਸਿੰਘ ਕੋਲੋਂ 265 ਗ੍ਰਾਮ ਹੈਰੋਇਨ, ਸਵਰਨ ਸਿੰਘ ਕੋਲੋਂ 325 ਗ੍ਰਾਮ ਹੈਰੋਇਨ ਅਤੇ ਪਿੰਡ ਦੋਦੇ ਕੋਲ ਨਾਕਾਬੰਦੀ ਦੌਰਾਨ 8 ਮੋਟਰਸਾਇਕਲ ਬਰਾਮਦ ਕੀਤੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਹੋਰ ਨਾਕੇਬੰਦੀ ਦੌਰਾਨ ਮੁਖ਼ਤਿਆਰ ਸਿੰਘ ਨਾਂਅ ਦੇ ਵਿਅਕਤੀ ਕੋਲੋਂ 315 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਮੁਲਜ਼ਮਾਂ ਵਿਰੁੱਧ ਵੱਖ-ਵੱਖ ਥਾਣਿਆਂ 'ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

For All Latest Updates

ABOUT THE AUTHOR

...view details