ਤਰਨ ਤਾਰਨ: ਸੀਆਈਏ ਸਟਾਫ ਦੀ ਟੀਮ ਨੇ ਅੱਜ ਨਾਕਾਬੰਦੀ ਦੌਰਾਨ 4 ਕਿੱਲੋ ਅਫੀਮ ਸਮੇਤ ਇੱਕ ਵਿਅਕਤੀ ਕਾਬੂ ਕੀਤਾ ਹੈ। ਇਸ ਦੀ ਜਾਣਕਾਰੀ ਐਸ.ਪੀ ਅਮਨਦੀਪ ਸਿੰਘ ਬਰਾੜ ਨੇ ਦਿੱਤੀ।
ਐਸਪੀ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਇੰਸਪੈਕਟਰ ਬਲਜੀਤ ਸਿੰਘ ਤੇ ਸੀਆਈਏ ਸਟਾਫ ਦੇ ਇੰਚਾਰਜ ਨੇ ਸਾਥੀ ਮੁਲਾਜ਼ਮਾਂ ਨਾਲ ਨੇੜੇ ਗੰਦਾ ਨਾਲਾ ਭਿੱਖੀਵਿੰਡ ਦੇ ਕੋਲ ਨਾਕਾਬੰਦੀ ਕੀਤੀ। ਨਾਕਾਬੰਦੀ ਦੌਰਾਨ ਉਨ੍ਹਾਂ ਨੇ ਰਾਹ ਜਾਂਦੀ ਆਈ-20 ਕਾਰ ਨੰਬਰ PB.02.BL.6232 ਦੀ ਚੈਕਿੰਗ ਕੀਤੀ ਤਾਂ ਉਸ ਵਿੱਚੋਂ ਪੁਲਿਸ ਨੂੰ 4 ਕਿੱਲੋ ਅਫੀਮ ਬਰਾਮਦ ਹੋਈ। ਉਨ੍ਹਾਂ ਨੇ ਕਿਹਾ ਕਿ ਕਾਬੂ ਕੀਤੇ ਵਿਅਕਤੀ ਦਾ ਨਾਂਅ ਗਗਨਦੀਪ ਸ਼ਰਮਾ ਹੈ ਤੇ ਉਹ ਮੰਦਰਵਾਲਾ ਬਾਜ਼ਾਰ ਨੇੜੇ ਰਾਧਾ ਕ੍ਰਿਸ਼ਨ ਮੰਦਰ ਭਿੱਖੀਵਿੰਡ ਦਾ ਵਸਨੀਕ ਹੈ।