ਮੋਟਰਸਾਈਕਲ ਸਵਾਰ ਦੇ ਮੂੰਹ ਉੱਤੇ ਫਿਰੀ ਚਾਈਨਾ ਡੋਰ, ਜ਼ਖਮੀ ਵਿਅਕਤੀ ਦੇ ਲੱਗੇ ਦਸ ਟਾਂਕੇ ਤਰਨਤਾਰਨ:ਜਿੱਥੇ ਇਕ ਪਾਸੇ ਚਾਇਨਾ ਡੋਰ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ ਅਤੇ ਚਾਈਨਾ ਡੋਰ ਨਾਲ ਰੋਜਾਨਾਂ ਲੋਕ ਜ਼ਖਮੀ ਹੋ ਰਹੇ ਹਨ ਪਰ ਪ੍ਰਸ਼ਾਸਨ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਰੋਕਣ ਵਿਚ ਨਕਾਮ ਸਾਬਤ ਹੋ ਰਿਹਾ ਹੈ। ਤਾਜਾ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵਲਟੋਹਾ ਵਿਖੇ ਵਾਪਰਿਆ ਹੈ, ਜਿੱਥੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਅੰਗਰੇਜ਼ ਸਿੰਘ ਨਾਂ ਦਾ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ ਅਤੇ ਉਸਦੇ ਮੂੰਹ ਉਪਰ ਡੂੰਘਾ ਜ਼ਖ਼ਮ ਹੋਇਆ ਹੈ।
ਮੋਟਰਸਾਈਕਲ ਉੱਤੇ ਜਾਂਦੇ ਸਮੇਂ ਹਾਦਸਾ:ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹ ਘਰ ਤੋਂ ਮੋਟਰਸਾਈਕਲ ਉੱਤੇ ਬਜ਼ਾਰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਵਲਟੋਹਾ ਅੱਡੇ ਉੱਤੇ ਪਹੁੰਚਿਆ ਤਾਂ ਉਸ ਦੇ ਗਲ ਵਿਚ ਚਾਈਨਾ ਡੋਰ ਪੈ ਗਈ ਅੇਤੇ ਗਲ ਵਿਚ ਮਫਲਰ ਹੋਣ ਕਰਕੇ ਗਲਾ ਤਾਂ ਬਚ ਗਿਆ ਪਰ ਇਹ ਡੋਰ ਉਸਦੇ ਮੂੰਹ ਉਪਰ ਡੂੰਘੇ ਜ਼ਖਮ ਕਰ ਗਈ। ਉਸਦੇ ਮੂੰਹ ਉੱਤੇ ਟਾਂਕੇ ਲਗਾਏ ਗਏ ਹਨ। ਗਲੇ ਵਿਚ ਕੱਪੜਾ ਹੋਣ ਕਾਰਨ ਬਚਾਅ ਹੋਇਆ ਹੈ।
ਇਹ ਵੀ ਪੜ੍ਹੋ:ਪੰਜਾਬ ਪੁਲਿਸ ਦੇ ਮੁਲਾਜ਼ਮ ਬਣੇ ਠੱਗ, ਭਰਤੀ ਕਰਵਾਉਣ ਲਈ ਨੌਜਵਾਨ ਤੋਂ ਠੱਗੇ ਲੱਖਾਂ ਰੁਪਏ !
ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ:ਉਸਦੇ ਮੂੰਹ ਉੱਤੇ ਦਸ ਟਾਂਕੇ ਲੱਗੇ ਹਨ, ਪਰ ਫਿਰ ਵੀ ਅੰਗਰੇਜ਼ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੋਕੇ ਗਁਲ ਬਾਤ ਕਰਦੇ ਹੋਏ ਸੋਸ਼ਲ ਵਰਕਰ ਦਰਬਾਰਾ ਸਿੰਘ ਅਤੇ ਦਲੇਰ ਸਿੰਘ ਨੇ ਕਿਹਾ ਕਿ ਵਲਟੋਹਾ ਅਮਰਕੋਟ ਵਿਖੇ ਚਾਈਨਾ ਡੋਰ ਸ਼ਰੇਆਮ ਵਿਕ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਖ਼ਤਰਨਾਕ ਡੋਰ ਫੜਨ ਵਿਚ ਨਕਾਮ ਹੈ।
ਉਨ੍ਹਾਂ ਕਿਹਾ ਕਿ ਇਸ ਖਤਰਨਾਕ ਡੋਰ ਕਾਰਨ ਕਈ ਜਾਨਾਂ ਜਾ ਚੁੱਕੀਆਂ ਹਨ ਅਤੇ ਕਈ ਪੰਛੀ ਵੀ ਇਸ ਦੀ ਲਪੇਟ ਵਿਚ ਆ ਕੇ ਮਰ ਚੁੱਕੇ ਹਨ। ਇਹ ਚਾਈਨਾ ਡੋਰ ਉੱਤੇ ਮੁਕੰਮਲ ਪਾਬੰਦੀ ਲੱਗਣੀ ਚਾਹੀਦੀ ਹੈ। ਇਸ ਸਬੰਧੀ ਥਾਣਾ ਵਲਟੋਹਾ ਦੇ ਡਿਓੂਟੀ ਇੰਚਾਰਜ ਏ.ਐਸ.ਆਈ ਪ੍ਰਤਾਪ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਸੰਬੰਧੀ ਉਨ੍ਹਾਂ ਵੱਲੋਂ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਚਾਈਨਾ ਡੋਰ ਵੇਚਣ ਵਾਲੀਆਂ ਦੁਕਾਨਾ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜੋ ਵੀ ਮਾਮਲਾ ਸਾਹਮਣੇ ਆਵੇਗਾ, ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਸਰਕਾਰ ਵਲੋਂ ਵੀ ਚਾਈਨਾ ਡੋਰ ਵਰਤਣ ਵਾਲਿਆਂ ਖਿਲਾਫ ਧਾਰਾ 307 ਤਹਿਤ ਮਾਮਲਾ ਦਰਜ ਕਰਨ ਦੀ ਗੱਲ ਕਹੀ ਗਈ ਹੈ।