ਤਰਨ ਤਾਰਨ: ਪਿੰਡ ਅਹਿਮਦਪੁਰ ਵਿਖੇ ਬੱਚਿਆਂ ਦੀ ਹੋਈ ਤੂੰ ਤੂੰ ਮੈਂ ਮੈਂ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਝਗੜਾ ਹੋ ਗਿਆ। ਜਿਸ ਨੇ ਕਿ ਬਾਅਦ 'ਚ ਹਿੰਸਕ ਰੂਪ ਧਾਰ ਲਿਆ। ਇਸ ਦੌਰਾਨ ਦੁੱਧ ਲੈਣ ਗਏ ਬੱਚੇ ਦੇ ਪਰਿਵਾਰਕ ਮੈਂਬਰਾਂ 'ਤੇ ਡੇਅਰੀ ਮਾਲਕ ਵਲੋਂ ਤੇਜ਼ਾਬ ਸੁੱਟ ਦਿੱਤਾ ਗਿਆ। ਇਸ ਕਾਰਨ ਬੱਚੇ ਦੇ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਝੁਲਸ ਗਏ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਸ਼ਿੰਦਾ ਸਿੰਘ ਨੇ ਦੱਸਿਆ ਕਿ ਉਸ ਦਾ ਬੱਚਾ ਮਹਿਕ ਪ੍ਰੀਤ ਜੋ ਕਿ ਪਿੰਡ ਦੀ ਹੀ ਇੱਕ ਡੇਅਰੀ ਤੋਂ ਦੁੱਧ ਲੈਣ ਗਿਆ ਸੀ, ਜਿਥੇ ਡੇਅਰੀ 'ਤੇ ਪਹਿਲਾਂ ਤੋਂ ਮੌਜੂਦ ਛੋਟੇ ਬੱਚੇ ਆਪਸ ਵਿੱਚ ਤੂੰ ਤੂੰ ਮੈਂ ਮੈਂ ਕਰਨ ਲੱਗ ਪਏ ਅਤੇ ਡੇਅਰੀ ਦੇ ਮਾਲਕ ਵੱਲੋਂ ਉਸਦੇ ਬੱਚੇ ਮਹਿਕਪ੍ਰੀਤ ਦੇ ਚਪੇੜਾਂ ਮਾਰ ਦਿੱਤੀਆਂ।
ਬੱਚਿਆਂ ਦੀ ਲੜਾਈ ਨੇ ਧਾਰਿਆ ਹਿੰਸਕ ਰੂਪ ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮਹਿਕਪ੍ਰੀਤ ਸਿੰਘ ਰੋਂਦਾ ਹੋਇਆ ਘਰ ਚਲਿਆ ਗਿਆ। ਸ਼ਿੰਦਾ ਸਿੰਘ ਨੇ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਲੈ ਕੇ ਉਹ ਉਸ ਡੇਅਰੀ ਦੇ ਮਾਲਕ ਕੋਲ ਗਿਆ ਤਾਂ ਅੱਗਿਓ ਡੇਅਰੀ ਦੇ ਮਾਲਕ ਨੇ ਨਵੀਂ ਸਰਕਾਰ ਦੀਆਂ ਧਮਕੀਆਂ ਦਿੰਦੇ ਹੋਏ ਉਸ ਦੇ ਉੱਪਰ ਅਤੇ ਉਸ ਦੇ ਪਿਤਾ ਦਰਸ਼ਨ ਸਿੰਘ ਅਤੇ ਉਸਦੇ ਭਰਾ ਕਾਰਜ ਸਿੰਘ ਅਤੇ ਉਸਦੇ ਬੱਚੇ ਮਹਿਕਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਮਨਜੋਤ ਕੌਰ 'ਤੇ ਦੁੱਧ ਵਾਲੀ ਡੇਅਰੀ ਵਿੱਚੋਂ ਫੜ ਕੇ ਤੇਜ਼ਾਬ ਪਾ ਦਿੱਤਾ। ਉਨਹਾਂ ਦੱਸਿਆ ਕਿ ਤੇਜ਼ਾਬ ਪੈਣ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਏ। ਪੀੜ੍ਹਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਿਖਤੀ ਦਰਖਾਸਤ ਥਾਣਾ ਕੱਚਾ ਪੱਕਾ ਵਿਖੇ ਦਿੱਤੀ ਗਈ ਹੈ ਪਰ ਪੁਲੀਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਉਧਰ ਜਦ ਇਸ ਸਬੰਧੀ ਥਾਣਾ ਕੱਚਾ ਪੱਕਾ ਦੇ ਐਸਐਚਓ ਜਗਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਤੋਂ ਲੈ ਕੇ ਇਨ੍ਹਾਂ ਪਰਿਵਾਰਾਂ ਦਾ ਆਪਸ ਵਿਚ ਝਗੜਾ ਹੋਇਆ ਹੈ ਜੋ ਇਕ ਪਰਿਵਾਰ ਤਰਨਤਾਰਨ ਵਿਖੇ ਦਾਖਲ ਹਨ ਤੇ ਇਕ ਪੱਟੀ ਸਿਵਲ ਹਸਪਤਾਲ ਵਿਖੇ ਦਾਖਲ ਹੈ ਜੋ ਵੀ ਡਾਕਟਰੀ ਰਿਪੋਰਟ ਆਏਗੀ ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:ਮਾਨ ਸਰਕਾਰ ਵੱਲੋਂ ਪੰਜਾਬੀਆਂ ਨੂੰ ਮੁਫਤ ਬਿਜਲੀ ਤੇ ਕਿਸਾਨਾਂ ਦੇ ਕਰਜ਼ਾ ਮਾਫੀ ਦਾ ਹੋਵੇਗਾ ਐਲਾਨ ?