ਪੰਜਾਬ

punjab

ETV Bharat / state

ਲਖੀਮਪੁਰ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਸ਼ਰਧਾਂਜਲੀ - ਪੱਟੀ ਦੇ ਪਿੰਡ ਕੋਟ ਬੁੱਢਾ

ਲਖੀਮਪੁਰ 'ਚ ਸ਼ਹੀਦ ਹੋਏ ਕਿਸਾਨਾਂ (Farmers martyred in Lakhimpur) ਨੂੰ ਭਾਰਤੀ ਕਿਸਾਨ ਯੂਨੀਅਨ ਪੰਜਾਬ (Bharti Kisan Union Punjab) ਵੱਲੋਂ ਕੈਂਡਲ ਮਾਰਚ ਕਰਕੇ ਸ਼ਰਧਾਂਜਲੀ ਦਿੱਤੀ ਤੇ ਬੀਜੇਪੀ ਖ਼ਿਲਾਫ਼ (Against BJP) ਕਾਲੇ ਝੰਡੇ ਫੜ੍ਹ ਕੇ ਵਿਰੋਧ ਜਤਾਇਆ ਹੈ।

ਲਖੀਮਪੁਰ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਸ਼ਰਧਾਂਜਲੀ
ਲਖੀਮਪੁਰ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਸ਼ਰਧਾਂਜਲੀ

By

Published : Oct 12, 2021, 9:10 PM IST

ਤਰਨਤਾਰਨ:ਜਿੱਥੇ ਪੂਰੇ ਦੇਸ਼ ਭਰ ਦੇ ਅੰਦਰ ਮੰਗਲਵਾਰ ਨੂੰ ਯੂ.ਪੀ ਲਖੀਮਪੁਰ ਖੀਰੀ ਘਟਨਾ ਦੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀਆਂ ਗਈਆਂ ਹਨ। ਜਿਸ ਦੇ ਤਹਿਤ ਹੀ ਪੱਟੀ ਦੇ ਅਧੀਨ ਪੈਂਦੇ ਪਿੰਡ ਕੋਟ ਬੁੱਢਾ (Village Kot Budha) ਵਿੱਚ ਸ੍ਰੀ ਗੁਰੂ ਹਰਗੋਬਿੰਦ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਯੂ.ਪੀ ਦੇ ਲਖੀਮਪੁਰ ਖੀਰੀ (Lakhimpur Khiri of UP) 'ਚ ਸ਼ਹੀਦ ਹੋਏ ਕਿਸਾਨਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਗਈ।

ਇਸ ਤੋਂ ਉਪਰੰਤ ਪਿੰਡ ਕੋਟ ਬੁੱਢਾ (Village Kot Budha) ਦੇ ਬੱਸ ਅੱਡੇ 'ਤੇ ਭਾਰੀ ਇਕੱਠ ਕਰਕੇ ਤੇ ਕਾਲੀਆਂ ਝੰਡੀਆਂ ਲੈ ਕੇ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਪਿੰਡ ਕੋਟ ਬੁੱਢਾ ਦੇ ਬੱਸ ਅੱਡੇ ਤੋਂ ਆਰੰਭ ਹੋ ਕੇ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਕੀਤੀ ਗਈ।

ਲਖੀਮਪੁਰ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਸ਼ਰਧਾਂਜਲੀ

ਭਾਰਤੀ ਕਿਸਾਨ ਯੂਨੀਅਨ ਪੰਜਾਬ (Bharti Kisan Union Punjab) ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਸ਼ੇਰ ਸਿੰਘ ਸੀਨੀਅਰ ਮੀਤ ਪ੍ਰਧਾਨ ਨੌਨਿਹਾਲ ਸਿੰਘ ਜਰਨਲ ਸਕੱਤਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂ.ਪੀ ਵਿੱਚ ਵਾਪਰੀ ਮੰਦਭਾਗੀ ਘਟਨਾ 'ਤੇ ਪੂਰੀ ਦੁਨੀਆ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਚੁੱਪ ਘੱਟ ਰੱਖੀ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਖੂਨੀ ਕਾਂਡ 'ਤੇ ਭਾਰਤ ਵਾਸੀਆਂ ਨੇ ਇੱਕ ਵਾਰ ਫੇਰ ਜਲ੍ਹਿਆਂਵਾਲੇ ਬਾਗ (Jallianwala Bagh) ਦਾ ਖੂਨੀ ਸਾਕਾ ਯਾਦ ਕਰਵਾਇਆ ਹੈ।

ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਭੇਜਿਆ ਜਾਣਾ ਚਾਹੀਦਾ ਹੈ, ਉਨ੍ਹਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਯੂ.ਪੀ ਸਰਕਾਰ ਮੁਲਜ਼ਮਾਂ ਨਾਲ ਰਲੀ ਹੋਈ ਹੈ। ਹੁਣ ਕਿਸਾਨ ਮਜ਼ਦੂਰਾਂ ਅਤੇ ਮੁਲਾਜ਼ਮਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਕਰਨ ਵਾਲੇ ਮੋਦੀ ਸਰਕਾਰ (Modi government) ਖ਼ਿਲਾਫ਼ ਗੱਦੀ ਛੱਡੋ ਅੰਦੋਲਨ ਚਲਾਇਆ ਜਾ ਰਿਹਾ ਹੈ ਤਾਂ ਜੋ ਕਾਲੇ ਕਾਨੂੰਨ ਵਾਪਸ ਹੋ ਸਕਣ। ਕਿਉਂਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ। ਜਿਸ ਕਾਰਨ ਪਿਛਲੇ ਸਾਢੇ ਚਾਰ ਸਾਲਾਂ ਅੰਦਰ ਪੰਜਾਬ ਦੇ ਸੈਂਕੜੇ ਹੀ ਕਿਸਾਨ ਆਤਮਹੱਤਿਆ ਕਰ ਚੁੱਕੇ ਹਨ।
ਇਹ ਵੀ ਪੜ੍ਹੋ:- ਕੇਜਰੀਵਾਲ ਨੇ ਸੇਖਵਾਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ABOUT THE AUTHOR

...view details