ਤਰਨਤਾਰਨ:ਭਾਰਤ ਵਿੱਚ ਪਾਕਿਸਤਾਨ ਵੱਲੋਂ ਲਗਾਤਾਰ ਡਰੋਨਾਂ ਰਾਹੀਂ ਭਾਰਤੀ ਖੇਤਰ ‘ਚ ਦਸਤਕ ਦੇਣ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਹੀ ਗਤੀਵਿਧੀ ਵਿੱਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਤਰਨ ਤਾਰਨ ਤੋਂ ਜਿੱਥੇ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਬੀਐੱਸਐੱਫ ਨੇ 5 ਕਿੱਲੋ ਤੋਂ ਵੱਧ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਪਾਕਿਸਤਾਨੀ ਡਰੋਨ ਜ਼ਿਲ੍ਹੇ ਦੇ ਅਧੀਨ ਆਉਂਦੇ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਿਆ ਸੀ ਜਿਸ ਨੂੰ ਬੀਐਸਐਫ ਵੱਲੋਂ ਸੁੱਟਿਆ ਗਿਆ ਸੀ। ਇਸ ਹੀ ਦੌਰਾਨ ਜਦੋਂ ਤਲਾਸ਼ੀ ਅਭਿਆਨ ਕੀਤਾ ਗਿਆ ਤਾਂ ਬੀਐਸ ਐਫ ਅਤੇ ਸਥਾਨਕ ਪੁਲਿਸ ਵੱਲੋਂ ਪਾਣੀ ਵਿੱਚ ਡਿੱਗਿਆ ਹੋਇਆ ਇਕ ਪੀਲੇ ਰੰਗ ਦਾ ਪੈਕੇਟ ਮਿਲਿਆ ਜੋ ਕਿ ਟੇਪਾਂ ਨਾਲ ਲਪੇਟਿਆ ਹੋਇਆ ਸੀ। ਇਸ ਨੂੰ ਚੈੱਕ ਕੀਤਾ ਗਿਆ ਤਾਂ ਦੇਖਿਆ ਕਿ ਇਸ ਵਿੱਚ ਵੱਡੀ ਮਾਤਰਾ 'ਚ ਅਫੀਮ ਹੈ।
BSF seized 5 kg of heroin : ਤਰਨਤਾਰਨ 'ਚ BSF ਨੇ ਭਾਰਤ-ਪਾਕਿ ਸਰਹੱਦ ਨੇੜੇ 5 ਕਿੱਲੋ ਹੈਰੋਇਨ ਕੀਤੀ ਬਰਾਮਦ - bsf in tarn taran
ਬੀ ਐਸ ਐੱਫ ਵੱਲੋਂ ਚੌਕਸ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਰਹੱਦ ਦੇ ਆਪਣੇ ਪਾਸੇ ਏਰੀਆ ਡੋਮੀਨੀਅਨ ਗਸ਼ਤ ਦੌਰਾਨ 2 ਬੈਗ ਦੇਖੇ, ਜੋ ਕਿ ਪੀਲੀ ਟੇਪ ਨਾਲ ਲਪੇਟੇ ਤਲਾਸ਼ੀ ਲੈਣ ਤੋਂ ਬਾਅਦ ਦੇਖਿਆ ਕਿ ਇਸ ਵਿੱਚ ਹੈਰੋਇਨ ਮਿਲੀ ਜਿਸ ਤੋਂ ਬਾਅਦ ਹੁਣ ਤਲਾਸ਼ੀ ਅਭਿਆਨ ਵਧਾਇਆ ਗਿਆ ਹੈ।
ਨਿਤ ਦਿਨ ਹੋ ਰਹੀਆਂ ਡਰੋਨ ਗਤੀਵਿਧੀਆਂ :ਇਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਜ਼ਿਰਯੋਗ ਹੈ ਪਾਕਿਸਤਾਨੀ ਡਰੋਨ ਦੀਆਂ ਭਾਰਤੀ ਖੇਤਰ ਵਿੱਚ ਦਸਤਕ ਦੇਣ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਤਰ੍ਹਾਂ ਬੀਤੀ ਰਾਤ ਮੁੜ ਇਕ ਪਾਕਿਸਤਾਨੀ ਡਰੋਨ ਨੇ ਜ਼ਿਲ੍ਹੇ ਅਧੀਨ ਆਉਂਦੀ ਸਰਹੱਦ ਨੂੰ ਪਾਰ ਕਰਦੇ ਹੋਏ ਭਾਰਤੀ ਖੇਤਰ ਵਿੱਚ ਦਸਤਕ ਦਿੱਤੀ, ਜਿਸ ਦੀ ਆਵਾਜ਼ ਸੁਣ ਬੀ.ਐੱਸ.ਐੱਫ.ਨੇ ਫਾਇਰਿੰਗ ਕਰਕੇ ਉਸ ਨੂੰ ਵਾਪਸ ਭੇਜ ਦਿੱਤਾ।
ਸ਼ੱਕੀ ਇਲਾਕਿਆਂ ਨੂੰ ਸੀਲ ਕਰਦੇ ਹੋਏ:ਜਾਣਕਾਰੀ ਮੁਤਾਬਿਕ ਹਰ ਦਿਨ ਕੋਈ ਨਾ ਕੋਈ ਗਤੀਵਿਧੀ ਦੇਖਣ ਨੂੰ ਮਿਲਦੀ ਹੈ। ਹਾਲ ਹੀ 'ਚ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਬੀ.ਓ.ਪੀ ਧਰਮਾ ਦੇ ਪਿੱਲਰ ਨੰਬਰ 137/15 ਰਾਹੀਂ ਬੀਤੀ ਰਾਤ 9.45 ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ 'ਚ ਦਾਖ਼ਲ ਹੋਣ ਸਬੰਧੀ ਆਵਾਜ਼ ਸੁਣਾਈ ਦਿੱਤੀ ਸੀ। ਜਿਸ ਤੋਂ ਬਾਅਦ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 103 ਬਟਾਲੀਅਨ ਵੱਲੋਂ ਹਰਕਤ ਵਿੱਚ ਆਉਂਦੇ ਹੋਏ ਕਰੀਬ 6 ਰੌਂਦ ਫਾਇਰਿੰਗ ਵੀ ਕੀਤੀ। ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤਣ ਸਬੰਧੀ ਆਵਾਜ਼ ਸੁਣਾਈ ਦਿੱਤੀ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਭਿੱਖੀਵਿੰਡ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਤੇ ਬੀ.ਐੱਸ.ਐੱਫ.ਵੱਲੋਂ ਸ਼ੱਕੀ ਇਲਾਕਿਆਂ ਨੂੰ ਸੀਲ ਕਰਦੇ ਹੋਏ ਸਰਹੱਦ ਨੇੜੇ ਦੇ ਸਾਰੇ ਇਲਾਕੇ ਵਿਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਲਗਾਤਾਰ ਅਜਿਹੇ ਅਨਸਰਾਂ ਉੱਤੇ ਠੱਲ ਪਾਈ ਜਾ ਰਹੀ ਹੈ ਜੋ ਕਿ ਨਸ਼ੇ ਦੀ ਤਸਕਰੀ ਵਿੱਚ ਅਹਿਮ ਯੋਗਦਾਨ ਨਿਭਾਅ ਰਹੇ ਹਨ।ਪਰ ਬਾਵਜੂਦ ਇਸ ਦੇ ਸਰਹੱਦ ਤੋਂ ਪਾਰ ਨਸ਼ਾ ਆ ਰਿਹਾ ਹੈ। ਜੋ ਕਿ ਚਿੰਤਾ ਦਾ ਵਿਸ਼ਾ ਹੈ।