ਪੰਜਾਬ

punjab

ETV Bharat / state

Pakistani Drone and Heroin Recovered: ਬੀਐੱਸਐੱਫ ਨੇ ਸਰਹੱਦ ਪਾਰੋਂ ਹੈਰੋਇਨ ਦੀ ਤਸਕਰੀ ਕਰ ਰਹੇ ਡ੍ਰੋਨ ਨੂੰ ਫਾਇਰਿੰਗ ਕਰ ਸੁੱਟਿਆ, ਸਰਚ ਦੌਰਾਨ ਡ੍ਰੋਨ ਅਤੇ ਹੈਰੋਇਨ ਬਰਾਮਦ - ਸਰਚ ਦੌਰਾਨ ਡ੍ਰੋਨ ਅਤੇ ਹੈਰੋਇਨ ਬਰਾਮਦ

ਸਰਹੱਦੀ ਜ਼ਿਲ੍ਹੇ ਤਰਨ ਤਾਰਨ ਦੇ ਪਿੰਡ ਖਾਲੜਾ ਨਜ਼ਦੀਕ ਬਾਰਡਰ ਸਿਕਿਓਰਿਟੀ ਫੋਰਸ (Border Security Force) ਨੇ ਰਾਤ ਸਮੇਂ ਅਸਮਾਨ ਵਿੱਚ ਇੱਕ ਪਾਕਿਸਤਾਨੀ ਡਰੋਨ ਦੀ ਆਮਦ ਸੁਣੀ ਤਾਂ ਉਸ ਉੱਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਬੀਐੱਸਐੱਫ ਨੇ ਡਰੋਨ ਦੇ ਨਾਲ-ਨਾਲ ਇੱਕ ਪੈਕੇਟ ਬਰਾਮਦ ਕੀਤਾ ਜਿਸ ਵਿੱਚੋਂ 2 ਕਿੱਲੋ 518 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

BSF recovered Pakistani drone and heroin after firing in Tarn Taran
Pakistani drone and heroin recovered: ਬੀਐੱਸਐੱਫ ਨੇ ਸਰਹੱਦ ਪਾਰੋਂ ਹੈਰੋਇਨ ਦੀ ਤਸਕਰੀ ਕਰ ਰਹੇ ਡ੍ਰੋਨ ਨੂੰ ਫਾਇਰਿੰਗ ਕਰ ਸੁੱਟਿਆ,ਡ੍ਰੋਨ ਅਤੇ ਹੈਰੋਇਨ ਸਰਚ ਆਪ੍ਰੇਸ਼ਨ ਦੌਰਾਨ ਬਰਾਮਦ

By ETV Bharat Punjabi Team

Published : Oct 3, 2023, 10:38 AM IST

ਡ੍ਰੋਨ ਅਤੇ ਹੈਰੋਇਨ ਸਰਚ ਆਪ੍ਰੇਸ਼ਨ ਦੌਰਾਨ ਬਰਾਮਦ

ਤਰਨ ਤਾਰਨ: ਪਾਕਿਸਤਾਨੀ ਡਰੋਨ ਦੀਆਂ ਭਾਰਤੀ ਖੇਤਰ ਵਿੱਚ ਦਸਤਕ ਦੇਣ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸ ਦੀ ਇੱਕ ਹੋਰ ਤਾਜ਼ਾ ਮਿਸਾਲ ਬੀਤੀ ਰਾਤ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਪਾਕਿਸਤਾਨੀ ਡਰੋਨ (Pakistani drones) ਨੂੰ ਭਾਰਤ ਪੁੱਜੀ 2 ਕਿੱਲੋ 518 ਗ੍ਰਾਮ ਹੈਰੋਇਨ ਸਮੇਤ ਪੰਜਾਬ ਪੁਲਿਸ ਅਤੇ ਬੀ.ਐਸ.ਐਫ ਵੱਲੋਂ ਬਰਾਮਦ ਕਰ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਭਿਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਖਾਲੜਾ ਅਧੀਨ ਆਉਂਦੀ ਬੀ.ਓ.ਪੀ ਕਲਸੀਆਂ ਰਾਹੀਂ ਡਰੋਨ ਦਾਖਲ ਹੋਣ ਸਬੰਧੀ ਰਾਤ 9 ਵਜੇ ਸੂਚਨਾ ਪ੍ਰਾਪਤ ਹੋਈ।

ਹੈਰੋਇਨ ਅਤੇ ਡਰੋਨ ਬਰਾਮਦ: ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਥਾਣਾ ਖਾਲੜਾ ਦੀ ਪੁਲਿਸ ਅਤੇ ਬੀ.ਐਸ.ਐਫ ਵੱਲੋਂ ਤਲਾਸ਼ੀ ਅਭਿਆਨ ਦੌਰਾਨ ਗੁਰਜੰਟ ਸਿੰਘ ਪੁੱਤਰ ਘਸੀਟਾ ਸਿੰਘ ਵਾਸੀ ਪਿੰਡ ਕਲਸੀਆਂ ਦੇ ਖੇਤਾਂ ਵਿੱਚੋਂ ਡਰੋਨ ਸਮੇਤ 2 ਕਿੱਲੋ 518 ਗ੍ਰਾਮ ਹੈਰੋਇਨ ਨੂੰ ਬਰਾਮਦ (2 kg 518 grams of heroin recovered) ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਹੈਰੋਇਨ ਇੱਕ ਪੈਕਟ ਵਿੱਚ ਮੌਜੂਦ ਸੀ ਅਤੇ ਡਰੋਨ ਨਾਲ ਟੰਗਿਆ ਹੋਇਆ ਸੀ। ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਨਸ਼ਾ ਤਸਕਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਉਨ੍ਹਾਂ ਇਹ ਦੱਸਿਆ ਕਿ ਜਿਸ ਸਮੇਂ ਇਸ ਪਾਕਿਸਤਾਨੀ ਹਾਈਟੈੱਕ ਡਰੋਨ ਦੀ ਆਮਦ ਹੋਈ ਤਾਂ ਬਾਰਡਰ ਉੱਤੇ ਭਾਰਤ ਸਰਕਾਰ ਵੱਲੋਂ ਹੈਰੋਇਨ ਦੀ ਤਸਕਰੀ ਰੋਕਣ ਲਈ ਲਗਾਏ ਗੇ ਆਧੁਨਿਕ ਉਪਰਕਰਣਾਂ ਨੇ ਕੰਮ ਸ਼ੁਰੂ ਕਰ ਦਿੱਤਾ।

ਨਸ਼ਾਂ ਤਸਕਰਾਂ ਨੂੰ ਚਿਤਾਵਨੀ: ਇਸ ਤੋਂ ਬਾਅਦ ਬਾਰਡਰ ਸਿਕਿਓਰਿਟੀ ਫੋਰਸ ਦੇ ਰੇਂਜਰਾਂ ਨੇ ਵੇਖਦਿਆਂ ਹੀ ਇਸ ਨਾਪਾਕ ਡਰੋਨ ਉੱਤੇ ਫਾਇਰਿੰਗ (Firing at drones) ਕਰ ਦਿੱਤੀ। ਇਸ ਤੋਂ ਬਾਅਦ ਇਹ ਡਰੋਨ ਬੇਕਾਬੂ ਹੋ ਕੇ ਖੇਤਾਂ ਵਿੱਚ ਜਾ ਡਿੱਗਿਆ ਅਤੇ ਸਰਚ ਆਪ੍ਰੇਸ਼ਨ ਦੌਰਾਨ ਕਰੋੜਾਂ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਹੋਈ। ਡੀ.ਐੱਸ.ਪੀ ਭਿਖੀਵਿੰਡ ਪ੍ਰੀਤਇੰਦਰ ਸਿੰਘ ਨੇ ਸਰਹੱਦ ਪਾਰ ਦੇ ਦੁਸ਼ਮਣਾਂ ਨਾਲ ਮਿਲੇ ਸਥਾਨਕ ਲੋਕਾਂ ਨੂੰ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰ ਰਹੀ ਹੈ ਅਤੇ ਜਿਹੜਾ ਵੀ ਤਸਕਰ ਫੜ੍ਹਿਆ ਗਿਆ ਉਸ ਉੱਤੇ ਬਗੈਰ ਤਰਸ ਕੀਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ABOUT THE AUTHOR

...view details