ਪੰਜਾਬ

punjab

ETV Bharat / state

BSF ਨੇ ਸਰਚ ਆਪ੍ਰੇਸ਼ਨ ਦੌਰਾਨ 2640 ਕਾਰਤੂਸ ਕੀਤੇ ਬਰਾਮਦ

ਸੂਤਰਾਂ ਮੁਤਾਬਿਕ ਬਾਰਡਰ ਸਕਿਓਰਿਟੀ ਫੋਰਸ ਵੱਲੋਂ ਬੀਤੀ ਰਾਤ ਸ਼ਾਮ ਨੂੰ ਬੀ.ਓ.ਪੀ ਨਾਰਲੀ (ਥਾਣਾ ਖਾਲੜਾ) ਦੀ ਬੁਰਜੀ ਨੰਬਰ 128/38,40 ਵਿਖੇ ਸਰਚ ਦੌਰਾਨ 7.62 ਐਮ.ਐਮ ਦੇ ਕਰੀਬ 2640 ਕਾਰਤੂਸ ਬਰਾਮਦ ਕੀਤੇ ਸਨ।

ਬੀ.ਐੱਸ.ਐੱਫ ਨੇ ਸਰਚ ਆਪ੍ਰੇਸ਼ਨ ਦੌਰਾਨ 2640 ਕਾਰਤੂਸ ਕੀਤੇ ਬਰਾਮਦ
ਬੀ.ਐੱਸ.ਐੱਫ ਨੇ ਸਰਚ ਆਪ੍ਰੇਸ਼ਨ ਦੌਰਾਨ 2640 ਕਾਰਤੂਸ ਕੀਤੇ ਬਰਾਮਦ

By

Published : Jun 23, 2021, 9:03 PM IST

ਤਰਨਤਾਰਨ : ਬੀਤੀ ਸ਼ਾਮ ਭਾਰਤ-ਪਾਕਿ ਸਰਹੱਦ ਤੇ ਤਾਇਨਾਤ ਬੀ.ਐੱਸ.ਐੱਫ ਦੀ 71 ਬਟਾਲੀਅਨ ਭਿੱਖੀਵਿੰਡ ਦੇ ਜਵਾਨਾਂ ਨੇ 2640 ਦੇ ਕਰੀਬ ਕਾਰਤੂਸ ਬਰਾਮਦ ਕੀਤੇ ਹਨ। ਜਦੋਂ ਕਿ ਰਾਤ ਜਿਆਦਾ ਹੋਣ ਕਾਰਨ ਤਲਾਸ਼ੀ ਅਭਿਆਨ ਰੋਕ ਦਿੱਤਾ ਗਿਆ ਸੀ।

ਸਵੇਰੇ ਫਿਰ ਚਲਾਇਆ ਸਰਚ ਆਪ੍ਰੇਸ਼ਨ
ਸੂਤਰਾਂ ਮੁਤਾਬਿਕ ਬਾਰਡਰ ਸਕਿਓਰਿਟੀ ਫੋਰਸ ਵੱਲੋਂ ਬੀਤੀ ਰਾਤ ਸ਼ਾਮ ਨੂੰ ਬੀ.ਓ.ਪੀ ਨਾਰਲੀ (ਥਾਣਾ ਖਾਲੜਾ) ਦੀ ਬੁਰਜੀ ਨੰਬਰ 128/38,40 ਵਿਖੇ ਸਰਚ ਦੌਰਾਨ 7.62 ਐਮ.ਐਮ ਦੇ ਕਰੀਬ 2640 ਕਾਰਤੂਸ ਬਰਾਮਦ ਕੀਤੇ ਸਨ।

ਇਹ ਵੀ ਪੜ੍ਹੋ:15 ਸਾਲਾ ਲੜਕੀ ਨੂੰ ਵਰਗਲਾ ਕੇ ਲੈ ਗਿਆ ਮੁੰਬਈ ਦਾ ਟਰੱਕ ਡਰਾਈਵਰ

ਬੀ.ਐਸ.ਐਫ ਵੱਲੋਂ ਹਨ੍ਹੇਰਾ ਹੋਣ ਕਾਰਨ ਸਰਚ ਬੰਦ ਕਰ ਦਿੱਤੀ ਗਈ ਅਤੇ ਅੱਜ ਸਵੇਰ ਵੇਲੇ ਦੁਬਾਰਾ ਸਰਚ ਕੀਤੀ ਗਈ ਅਤੇ ਇਹ ਸਰਚ ਆਪ੍ਰੇਸ਼ਨ ਸਾਮ ਪੰਜ ਵਜੇ ਤੱਕ ਚਲਾਇਆ ਗਿਆ। ਜਿਸ ਵਿੱਚ ਖ਼ਬਰ ਲਿਖੇ ਜਾਣ ਤੱਕ 640 ਕਾਰਤੂਸ ਹੋਰ ਬਰਾਮਦ ਕੀਤੇ ਗਏ।

ABOUT THE AUTHOR

...view details