ਤਰਨਤਾਰਨ: ਜ਼ਿਲ੍ਹੇ ਦੀ ਭਾਰਤ-ਪਾਕਿ ਸਰਹੱਦ ਅਧੀਨ ਆਉਂਦੇ ਪਿੰਡ ਵਾਂ ਤਾਰਾ ਸਿੰਘ ਨਜ਼ਦੀਕ ਬੀਤੀ ਰਾਤ ਪਾਕਿਸਤਾਨੀ ਡਰੋਨ ਵੱਲੋਂ ਦਸਤਕ ਦਿੱਤੀ ਗਈ ਜੋ ਕਿ ਭਾਰਤੀ ਖੇਤਰ ਵਿਚ ਡਿੱਗ ਪਿਆ। ਬੀਐੱਸਐੱਫ. ਦੀ 103 ਬਟਾਲੀਅਨ ਵੱਲੋਂ ਹਰਕਤ ਵਿੱਚ ਆਉਂਦਿਆਂ ਡਰੋਨ ਨੂੰ ਜ਼ਮੀਨ 'ਤੇ ਡਿੱਗਣ ਉਪਰੰਤ ਬੀਐੱਸਐੱਫ. ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਤੋਂ ਬਾਅਦ ਬੀਐੱਸਐੱਫ ਵੱਲੋਂ ਇਲਾਕੇ 'ਚ ਸਰਚ ਮੁਹਿੰਮ ਜ਼ਿਲ੍ਹਾ ਪੁਲਿਸ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਹੈ।
ਬਰਾਮਦ ਹੋਏ ਡਰੋਨ ਨੂੰ ਲੈ ਕੇ ਬੀਐਸਫ ਅਧਿਕਾਰੀ ਨੇ ਕਾਫੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਡਰੋਨ ਨਸ਼ੇ ਦੀ ਸਪਲਾਈ ਲਈ ਵਰਤਿਆ ਹੋਇਆ ਜਾ ਸਕਦਾ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਪਾਸਿਆਂ ਦੇ ਤਸਕਰ ਇਸ ਵਿੱਚ ਸ਼ਾਮਿਲ ਹੋ ਸਕਦੇ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਜੋ ਡਰੋਨ ਚਾਈਨਾ ਦਾ ਬਣਿਆ ਹੈ। ਉਨ੍ਹਾਂ ਕਿਹਾ ਕਿ ਇਹ ਡਰੋਨ ਪਾਕਿਸਤਾਨ ਵੱਲ ਵਾਪਿਸ ਜਾ ਰਿਹਾ ਸੀ ਪਰ ਬੀਐਸਐਫ ਅਧਿਕਾਰੀਆਂ ਨੇ ਅਲਰਟ ਤੇ ਰਹਿੰਦਿਆਂ ਉਸਨੂੰ ਕਬਜ਼ੇ ਵਿੱਚ ਲਿਆ ਹੈ।