ਤਰਨਤਾਰਨ: ਜਿਲ੍ਹਾ ਤਰਨ ਤਾਰਨ ਦੇ ਉੱਚ ਅਧਿਕਾਰੀਆਂ ਵੱਲੋਂ ਰਿਸ਼ਵਤ ਖ਼ੋਰੀ ਦੇ ਮਾਮਲੇ ਵਿੱਚ ਸੀ. ਆਈ. ਸਟਾਫ਼ ਦੇ ਦੋ ਏ ਐੱਸ. ਆਈ ਅਤੇ ਇੱਕ ਹੌਲਦਾਰ 'ਤੇ ਮਾਮਲਾ ਦਰਜ਼ ਕੀਤਾ ਹੈ। ਜਿਨ੍ਹਾਂ ਵਿੱਚੋਂ ਇੱਕ ਹੌਲਦਾਰ ਨੂੰ ਅਤੇ ਦੋਵੇਂ ਏ. ਐੱਸ. ਆਈ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਦਕਿ ਕਿ ਬਾਕੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਏ. ਐੱਸ. ਆਈ ਪ੍ਰਭਜੀਤ ਸਿੰਘ ਪੁੱਤਰ ਬਲਕਾਰ ਸਿੰਘ, ਏ. ਐੱਸ. ਆਈ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਤੇ ਪੁਲਿਸ ਵੱਲੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਅਤੇ ਹੌਲਦਾਰ ਹਰਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਤੇ 1,10000 ਰੁਪਏ ਦੀ ਰਿਸ਼ਵਤ ਹੈਰੋਇਨ ਦੇ ਸਮਗਲਰਾਂ ਨੂੰ ਫੜ ਕੇ ਛੱਡਣ ਦੇ ਮਾਮਲੇ ਵਿੱਚ ਲਈ ਸੀ।
2 ASI ਅਤੇ 1 ਹੌਲਦਾਰ ਸਮੇਤ 3 'ਤੇ ਰਿਸ਼ਵਤ ਦਾ ਮਾਮਲਾ ਦਰਜ਼ ਜਿਸ ਦੀ ਜਾਂਚ ਤੋਂ ਬਾਅਦ ਇਹਨਾਂ ਦੋਸ਼ੀਆਂ ਖਿਲਾਫ਼ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਰਿਸ਼ਵਤ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਹਨਾਂ ਨੂੰ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਦੱਸ ਦਈਏ ਕਿ ਤਰਨ ਤਾਰਨ ਵਿੱਚ ਹੈਰੋਇਨ ਦੇ ਮਾਮਲੇ ਵਿੱਚ ਪੁਲਿਸ ਮੁਲਾਜਮਾਂ ਵੱਲੋਂ ਰਿਸ਼ਵਤ ਲੈ ਕੇ ਹੈਰੋਇਨ ਦੇ ਸਮਗਲਰਾਂ ਨੂੰ ਛੱਡਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸੇ ਤਰ੍ਹਾਂ ਤਰਨਤਾਰਨ ਦੀ ਚੌਂਕੀ ਵਿੱਚ ਤੈਨਾਤ ਇੱਕ ਇੰਚਾਰਜ ਵੱਲੋਂ ਅਫੀਮ ਦੇ ਮਾਮਲੇ ਨੂੰ ਰਿਸ਼ਵਤ ਲੈ ਕੇ ਮਾਮਲੇ ਰਫ਼ਾ-ਦਫ਼ਾ ਕੀਤਾ ਗਿਆ ਸੀ ਅਤੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਤੋਂ ਬਾਅਦ ਉਸ ਖਿਲਾਫ਼ ਮਾਮਲਾ ਦਰਜ ਕੀਤਾ ਸੀ ਜੋ ਹਾਲੇ ਸਲਾਖਾਂ ਪਿੱਛੇ ਹੈ ਅਤੇ ਹੁਣ ਇਹਨਾਂ ਮੁਲਾਜਮਾ ਤੇ ਵੀ ਉੱਚ ਅਧਿਕਾਰੀਆਂ ਵਲੋਂ ਜਾਂਚ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ:10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ: ਜ਼ਿਲ੍ਹਾ ਚੋਣ ਅਧਿਕਾਰੀ