ਤਰਨਤਾਰਨ:ਪੰਜਾਬ ਦੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦੇ ਤੋਂ ਲਗਾਤਾਰ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਨਵੇਂ-ਨਵੇਂ ਬਣੇ ਵਿਧਾਇਕਾਂ ਵੱਲੋਂ ਪਹਿਲਾਂ-ਪਹਿਲਾਂ ਫਿਲਮੀ ਸਟਾਈਲ ਵਿੱਚ ਹਸਪਤਾਲਾਂ, ਸਕੂਲਾਂ ਅਤੇ ਥਾਣਿਆ ਵਿੱਚ ਛਾਪੇ ਮਾਰ ਰਹੇ ਸਨ, ਪਰ ਹੁਣ ਜਿਵੇਂ-ਜਿਵੇਂ ਸਮਾਂ ਬੀਤ ਦਾ ਜਾ ਰਿਹਾ ਹੈ, ਉਵੇਂ-ਉਵੇਂ ਛਾਪੇ ਮਾਰਨ ਵਾਲੇ ਵਿਧਾਇਕ (MLA) ਇਨ੍ਹਾਂ ਹਸਪਤਾਲਾਂ, ਸਕੂਲਾਂ ਅਤੇ ਥਾਣਿਆ ਸਮੇਤ ਪੂਰੇ ਪੰਜਾਬ ਨੂੰ ਲਾਵਾਰਸਾ ਵਾਂਗ ਛੱਡਦੇ ਨਜ਼ਰ ਆ ਰਹੇ ਹਨ। ਅਸੀਂ ਅਜਿਹੀ ਇੱਕ ਤਸਵੀਰ ਤੁਹਾਨੂੰ ਵਿਖਾਉਣ ਜਾ ਰਹੇ ਹਾਂ, ਜਿੱਥੇ ਇੱਕ ਸਰਕਾਰੀ ਹਸਪਤਾਲ ਵਿੱਚ ਡਾਕਟਰ (Doctors in government hospitals) ਹੀ ਨਹੀਂ ਹੈ।
ਸਰਹੱਦੀ ਕਸਬਾ ਖੇਮਕਰਨ ਵਿਖੇ ਸੀ.ਐੱਚ.ਸੀ. ਸਰਕਾਰੀ ਹਸਪਤਾਲ (CHC Government Hospital) ਵਿੱਚ ਰਾਤ ਦੇ ਸਮੇਂ ਕੋਈ ਡਾਕਟਰ ਹੀ ਨਹੀਂ ਹੁੰਦੇ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦ ਖੇਮਕਰਨ ਦੇ ਪੈਂਦੇ ਪਿੰਡ ਮਸਤਗੜ੍ਹ ਤੋਂ ਕਿਸੇ ਵਜਾ ਕਾਰਨ ਲਖਵਿੰਦਰ ਸਿੰਘ ਦੇ ਜ਼ਖ਼ਮੀ ਹੋ ਗਿਆ ਅਤੇ ਜਦੋਂ ਉਹ ਇਲਾਜ ਲਈ ਹਸਪਤਾਲ ਆਇਆ ਤਾਂ ਇੱਥੇ ਡਾਕਟਰ ਹੀ ਨਹੀਂ ਸਨ। ਇਸ ਮੌਕੇ ਪੀੜਤ ਨੇ ਦੱਸਿਆ ਕਿ ਜਦੋਂ ਉਹ ਇਲਾਜ ਲਈ ਇੱਥੇ ਆਏ ਤਾਂ ਹਸਪਤਾਲ ਦੇ ਬਾਹਰ ਸੌ ਰਹੇ ਹਸਪਤਾਲ ਦੇ ਮੁਲਾਜ਼ਮਾਂ ਨੇ ਕਿਹਾ ਕਿ ਇੱਥੇ ਡਾਕਟਰ ਨਹੀਂ ਹੈ ਤੁਸੀਂ ਕਿਸੇ ਹੋਰ ਥਾਂ ਤੋਂ ਆਪਣਾ ਇਲਾਜ ਕਰਵਾ ਲਉ।