ਪੰਜਾਬ

punjab

ETV Bharat / state

ਭਿੱਖੀਵਿੰਡ 'ਚ ਅਕਾਲੀ ਉਮੀਦਵਾਰ ਦੇ ਪਤੀ 'ਤੇ ਜਾਨਲੇਵਾ ਹਮਲਾ - ਅਕਾਲੀ ਉਮੀਦਵਾਰ ਦੇ ਪਤੀ 'ਤੇ ਜਾਨਲੇਵਾ ਹਮਲਾ

ਮਹੀਨਾ ਪਹਿਲਾਂ ਹੋਈਆਂ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਦੌਰਾਨ ਵਾਰਡ ਨੰ 5 ਤੋਂ ਜੇਤੂ ਰਹੀ ਉਮੀਦਵਾਰ ਸ਼ਮਾ ਧਵਨ ਦੇ ਪਤੀ ਰਿੰਕੂ ਧਵਨ ਜੋ ਕਿ ਸਾਬਕਾ ਐਮਸੀ ਰਹਿ ਚੁੱਕੇ 'ਤੇ ਕਾਤਲਾਨਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਭਿੱਖੀਵਿੰਡ ਦੇ ਅਕਾਲੀ ਦਲ ਦੇ ਉਮੀਦਵਾਰ ਦੇ ਪਤੀ 'ਤੇ ਹੋਇਆ ਜਾਨਲੇਵਾ ਹਮਲਾ
ਭਿੱਖੀਵਿੰਡ ਦੇ ਅਕਾਲੀ ਦਲ ਦੇ ਉਮੀਦਵਾਰ ਦੇ ਪਤੀ 'ਤੇ ਹੋਇਆ ਜਾਨਲੇਵਾ ਹਮਲਾ

By

Published : Mar 14, 2021, 10:30 PM IST

ਤਰਨ ਤਾਰਨ: ਮਹੀਨਾ ਪਹਿਲਾਂ ਹੋਈਆਂ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਦੌਰਾਨ ਵਾਰਡ ਨੰ 5 ਤੋਂ ਜੇਤੂ ਰਹੀ ਉਮੀਦਵਾਰ ਸ਼ਮਾ ਧਵਨ ਦੇ ਪਤੀ ਰਿੰਕੂ ਧਵਨ ਜੋ ਕਿ ਸਾਬਕਾ ਐਮਸੀ ਰਹਿ ਚੁੱਕੇ 'ਤੇ ਕਾਤਲਾਨਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੀ ਜੇਤੂ ਉਮੀਦਵਾਰ ਸ਼ਮਾ ਧਵਨ ਅਤੇ ਸਾਬਕਾ ਐਮਸੀ ਰਿੰਕੂ ਧਵਨ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਜਗਜੀਤ ਸਿੰਘ ਜੱਗਾ ਬੀਤੀ ਰਾਤ ਕਰੀਬ 10 ਵਜੇ ਦੇ ਕਰੀਬ ਪੱਟੀ ਵਾਲੀ ਸਾਈਡ ਤੋਂ ਉਸਦਾ ਪਿੱਛਾ ਕਰਦਾ ਹੋਇਆ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਦੇ ਸਾਹਮਣੇ ਆਏ ਅਤੇ ਗੋਲੀਆਂ ਚਲਾਈਆਂ, ਜਿਸ 'ਤੇ ਉਸ ਨੇ ਮਸਾਂ ਭੱਜ ਕੇ ਆਪਣੀ ਜਾਨ ਬਚਾਈ।

ਭਿੱਖੀਵਿੰਡ 'ਚ ਅਕਾਲੀ ਉਮੀਦਵਾਰ ਦੇ ਪਤੀ 'ਤੇ ਜਾਨਲੇਵਾ ਹਮਲਾ

ਉਨ੍ਹਾਂ ਕਿਹਾ ਕਿ ਕਾਗਰਸੀ ਆਗੂ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਮੂਕਦਰਸ਼ਕ ਬਣ ਤਮਾਸ਼ਾ ਦੇਖ ਰਿਹਾ ਹੈ। ਪੀੜਤ ਰਿੰਕੂ ਧਵਨ ਨੇ ਕਿਹਾ ਕਿ ਪਹਿਲਾ ਹਮਲਾ ਹੋਣ ਤੋਂ ਬਾਅਦ ਫਿਰ ਦੂਸਰਾ ਹਮਲਾ ਹੋਇਆ, ਜੋ ਕਿ 13 ਮਾਰਚ ਨੂੰ ਹੋਇਆ। ਉਨ੍ਹਾਂ ਕਿਹਾ ਕਿ ਜੋ ਕਿ ਹਮਲਾ ਕਰਨ ਵਾਲਿਆਂ ਵਿੱਚ ਖਾਲੜਾ ਤੋਂ ਸੀਨੀਅਰ ਕਾਗਰਸੀ ਆਗੂ ਡਿਪਟੀ ਖਾਲੜਾ ਦੇ 25 ਤੋਂ 30 ਦੇ ਕਰੀਬ ਅਣਪਛਾਤੇ ਵਿਅਕਤੀ ਵੀ ਸਨ।

ਰਿਕੂ ਨੇ ਕਿਹਾ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ-ਮਾਲ ਦਾ ਖਤਰਾ ਹੈ, ਜੇਕਰ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੁੱਝ ਵੀ ਹੁੰਦਾ ਹੈ ਤਾਂ ਇਸ ਦਾ ਜਿੰਮੇਵਾਰ ਐਮਐਲਏ ਸੁਖਪਾਲ ਸਿੰਘ ਭੁੱਲਰ ਅਤੇ ਕਾਂਗਰਸੀ ਆਗੂ ਡਿਪਟੀ ਖਾਲੜਾ ਅਤੇ ਘੁਰਕਵਿੰਡੀਆ ਪਰਿਵਾਰ ਹੋਵੇਗਾ।

ਦੂਜੇ ਪਾਸੇ ਮੌਕੇ 'ਤੇ ਪਹੁੰਚੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਰਿੰਕੂ ਧਵਨ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਐਸਆਈ ਜੱਸਾ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੂਰੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details