ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਸਾਹਬਾਜ਼ਪੁਰ ਵਿੱਚ ਬੀਤੀ ਰਾਤ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ ਅਤੇ ਗੁਬਾਰੇ ਮਿਲਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਸੂਚਨਾ ਮਿਲਣ ਮਗਰੋਂ ਚੌਂਕੀ ਮਾਣੋਚਾਹਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਝੰਡੇ ਸਮੇਤ ਗੁਬਾਰਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਪੁੱਤਰ ਜਗੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਮਾਂ ਕਰੀਬ 9 ਵਜੇ ਦਾ ਸੀ ਜਦੋਂ ਗੁਬਾਰਿਆਂ ਨਾਲ ਬੱਝੇ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ ਅਸਮਾਨ ਵਿੱਚੋਂ ਉਨ੍ਹਾਂ ਦੇ ਘਰ ਡਿੱਗ ਗਏ।
Pakistani Balloons in Tarn Taran: ਤਰਨ ਤਾਰਨ 'ਚ ਮਿਲਿਆ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ - Pakistan Tehreek e Insaf
Pakistani Balloons in Tarn Taran: ਸਰਹੱਦੀ ਜ਼ਿਲ੍ਹੇ ਤਰਨ ਤਾਰਨ ਦੇ ਇੱਕ ਪਿੰਡ ਵਿੱਚ ਅਚਾਨਕ ਕਿਸਾਨ ਦੇ ਘਰ ਅਦੰਰ ਗੁਬਾਰਿਆਂ ਨਾਲ ਬੱਝਿਆ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ ਹਵਾ ਰਾਹੀਂ ਪਹੁੰਚ ਗਿਆ। ਇਸ ਝੰਡੇ ਉੱਤੇ ਅੰਗਰੇਜ਼ੀ ਅਤੇ ਉਰਦੂ ਦੇ ਸ਼ਬਦ ਲਿਖੇ ਗਏ ਸਨ। ਸੂਚਨਾ ਮਿਲਣ ਮਗਰੋਂ ਪੁਲਿਸ ਨੇ ਗੁਬਾਰਿਆਂ ਅਤੇ ਝੰਡੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
Published : Aug 29, 2023, 10:50 AM IST
|Updated : Aug 29, 2023, 12:14 PM IST
ਪੁਲਿਸ ਨੇ ਗੁਬਾਰਿਆਂ ਨੂੰ ਲਿਆ ਕਬਜ਼ੇ ਵਿੱਚ:ਉਨ੍ਹਾਂ ਦੱਸਿਆ ਕਿ ਗੁਬਾਰਿਆਂ ਦਾ ਰੰਗ ਚਿੱਟਾ, ਹਰਾ 'ਤੇ ਲਾਲ ਸੀ। ਅਵਤਾਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ, ਜਿੰਨ੍ਹਾਂ ਨੇ ਝੰਡੇ 'ਤੇ ਗੁਬਾਰਿਆਂ ਸਬੰਧੀ ਪੁਲਿਸ ਚੌਂਕੀ ਮਾਣੋਚਾਹਲ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਗੁਬਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਸਮਾਨ ਰਾਹੀ ਆਏ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ 'ਤੇ ਅੰਗਰੇਜ਼ੀ ਵਿੱਚ ਪੀਟੀਆਈ 'ਤੇ ਉਰਦੂ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸ਼ਬਦ ਲਿਖੇ ਹੋਏ ਹਨ।
- Drug Overdose Death: ਮੋਗਾ ਦੇ ਪਿੰਡ ਭਲੂਰ 'ਚ ਚਿੱਟੇ ਨੇ ਉਜਾੜਿਆ ਪਰਿਵਾਰ, ਘਰ ਦੇ ਤਿੰਨ ਮੈਂਬਰਾਂ ਦੀ ਗਈ ਜਾਨ, ਸਭ ਕੁੱਝ ਪਿਆ ਗਹਿਣੇ
- Award to Ludhiana teacher: ਪਹਿਲਾ ਸਟੇਟ ਤੇ ਨੈਸ਼ਨਲ ਅਵਾਰਡ ਆਇਆ ਇਸ ਅਧਿਆਪਕ ਦੇ ਹਿੱਸੇ, ਲੁਧਿਆਣਾ ਦੇ ਸਰਕਾਰੀ ਸਕੂਲ ਛਪਾਰ 'ਚ ਦੇ ਰਹੇ ਬੱਚਿਆਂ ਨੂੰ ਸਿੱਖਿਆ, ਹੁਣ ਤੱਕ ਜਿੱਤੇ 215 ਮੈਡਲ
- Punjab drug news: ਅੰਮ੍ਰਿਤਸਰ ਵਿੱਚ STF ਅਤੇ ਨਸ਼ਾ ਤਸਕਰ ਵਿਚਕਾਰ ਮੁਕਾਬਲਾ, ਨਸ਼ਾ ਤਸਕਰ ਦੀ ਲੱਤ 'ਤੇ ਲੱਗੀ ਗੋਲੀ
ਹਵਾ ਦੀ ਦਿਸ਼ਾ ਮੁਤਾਬਿਕ ਪਹੁੰਚੇ ਭਾਰਤ: ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ ਅਤੇ ਗੁਬਾਰਿਆਂ ਨਾਲ ਕੋਈ ਵੀ ਹੋਰ ਇਤਰਾਜਯੋਗ ਵਸਤੂ ਨਹੀਂ ਮਿਲੀ ਹੈ। ਸੰਭਵ ਹੈ ਕਿ ਝੰਡੇ ਨਾਲ ਬੰਨ੍ਹ ਕੇ ਇਹ ਗੁਬਾਰੇ ਪਾਕਿਸਤਾਨ ਦੇ ਸਰਹੱਦੀ ਇਲਾਕੇ ਵਿੱਚ ਛੱਡ ਗਏ ਹੋਣ ਅਤੇ ਹਵਾ ਦੀ ਦਿਸ਼ਾ ਮੁਤਾਬਿਕ ਇਹ ਭਾਰਤ ਦੇ ਸਰਹੱਦੀ ਜ਼ਿਲ੍ਹੇ ਤਰਨ-ਤਾਰਨ ਵਿੱਚ ਪਹੁੰਚ ਗਏ। ਉਨ੍ਹਾਂ ਅੱਗੇ ਕਿਹਾ ਫਿਲਹਾਲ ਕੋਈ ਇਤਰਾਜ਼ਯੋਗ ਸ਼ਹਿ ਗੁਬਾਰਿਆਂ ਜਾਂ ਝੰਡੇ ਨਾਲ ਬੱਧੀ ਨਹੀਂ ਵਿਖਾਈ ਦਿੱਤੀ ਪਰ ਫਿਰ ਵੀ ਉਹ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਨ।