ਤਰਨਤਾਰਨ : ਭਿੱਖੀਵਿੰਡ ਵਿਖੇ ਤਾਇਨਾਤ ਇੱਕ ਏਐੱਸਆਈ ਰਿਸ਼ਵਤ ਲੈਂਦਾ ਕਾਬੂ ਕੀਤਾ ਗਿਆ ਹੈ। ਰਿਸ਼ਵਤ ਲੈਂਦੇ ਸਮੇਂ ਕਾਬੂ ਕੀਤੇ ਏਐੱਸਆਈ ਦਾ ਨਾਂ ਸੁਰਿੰਦਰ ਕੁਮਾਰ ਹੈ।
ਬਲਵਿੰਦਰ ਸਿੰਘ ਵਾਸੀ ਮਾੜੀ ਉਦੋਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਢਾਈ ਏਕੜ ਜ਼ਮੀਨ ਨੂੰ ਹੀਰਾ ਸਿੰਘ ਨੇ ਲਿਮਟ ਬਣਵਾਉਣ ਦੇ ਬਹਾਨੇ ਨਾਲ ਆਪਣੇ ਨਾਂ ਕਰਵਾ ਲਿਆ ਸੀ। ਬਲਵਿੰਦਰ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ 2017 ਵਿੱਚ ਕੀਤੀ ਸੀ, ਪਰ ਪੁਲਿਸ ਵਾਲੇ ਉਸ ਨੂੰ ਕੋਈ ਵੀ ਰਾਹ ਨਹੀਂ ਦੇ ਰਹੇ ਸਨ। ਸਗੋਂ ਉਸ ਨੂੰ ਕਦੇ ਕਿਸੇ ਅਫ਼ਸਰ ਕੋਲ, ਕਦੇ ਉਸ ਅਫ਼ਸਰ ਕੋਲ ਜਾਣ ਨੂੰ ਕਹਿੰਦੇ ਸਨ।
ਏਐੱਸਆਈ 5000 ਦੀ ਰਿਸ਼ਵਤ ਲੈਂਦਾ ਕਾਬੂ - ASI Arrested
ਜ਼ਮੀਨ ਧੋਖੇ ਨਾਲ ਕਰਵਾ ਲੈਣ ਦੇ ਮਾਮਲੇ ਵਿੱਚ ਨਿਆ ਦਵਾਉਣ ਲਈ ਏਐੱਸਆਈ ਨੇ 15000 ਰੁਪਏ ਦੀ ਮੰਗ ਕਰਨ ਤੇ ਵਿਜੀਲੈਂਸ ਦੀ ਟੀਮ ਨੇ ਮੌਕੇ 'ਤੇ ਰਿਸ਼ਵਤ ਲੈਂਦਾ ਕਾਬੂ ਕਰ ਲਿਆ।
ਏਐੱਸਆਈ 5000 ਦੀ ਰਿਸ਼ਵਤ ਲੈਂਦਾ ਕਾਬੂ
ਏਐੱਸਆਈ 5000 ਦੀ ਰਿਸ਼ਵਤ ਲੈਂਦਾ ਕਾਬੂ
ਜਦ ਬਲਵਿੰਦਰ ਸਿੰਘ ਮੁੜ ਭਿੱਖੀਵਿੰਡ ਥਾਣੇ ਪੁੱਜਾ ਤਾਂ ਐੱਸਐਚਓ ਨੇ ਕਿਹਾ ਕਿ ਤੁਹਾਡਾ ਕੇਸ ਏਐੱਸਆਈ ਸੁਰਿੰਦਰ ਕੁਮਾਰ ਕੋਲ ਹੈ। ਜਦ ਬਲਵਿੰਦਰ ਸਿੰਘ ਏਐੱਸਆਈ ਸੁਰਿੰਦਰ ਕੁਮਾਰ ਨੂੰ ਮਿਲਿਆ ਤਾਂ ਉਸ ਨੇ ਇਸ ਕੰਮ ਬਦਲੇ 15000 ਰੁਪਏ ਦੀ ਮੰਗ ਕੀਤੀ। ਬਲਵਿੰਦਰ ਸਿੰਘ ਨੇ ਦੋ ਵਾਰੀ ਕਰ ਕੇ 5000 ਰੁਪਏ ਦਿੱਤੇ ਅਤੇ ਜਦ ਕੱਲ੍ਹ ਤੀਜੀ ਵਾਰ 5000 ਦੇਣ ਲੱਗਾ ਤਾਂ ਵਿਜੀਲੈਂਸ ਨੇ ਏਐੱਸਆਈ ਸੁਰਿੰਦਰ ਕੁਮਾਰ ਨੂੰ ਰੰਗੇ ਹੱਥੀ ਕਾਬੂ ਕਰ ਲਿਆ।
ਡੀਐੱਸਪੀ ਕੰਵਲਜੀਤ ਕੌਰ ਦਾ ਕਹਿਣਾ ਹੈ ਕਿ ਸੁਰਿੰਦਰ ਕੁਮਾਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਤਰਨਤਾਰਨ ਦੀ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਵੀ ਲੈ ਲਿਆ ਗਿਆ ਹੈ।