ਪੰਜਾਬ

punjab

ETV Bharat / state

ਚਾਇਨਾ ਡੋਰ ਵੇਚਣ ਵਾਲਾ ਦੁਕਾਨਦਾਰ ਕਾਬੂ - Tarn Taran news in punjabi

ਪਤੰਗ ਵੇਚਣ ਵਾਲੀ ਇਕ ਦੁਕਾਨ ਉਤੇ ਪੁਲਿਸ ਨੇ ਛਾਪੇਮਾਰੀ ਕਰਕੇ 312 ਗੱਟੇ ਚਾਇਨਾ ਡੋਰ ਦੇ ਬਰਾਮਦ ਕੀਤੇ। ਪੁਲਿਸ ਨੇ ਦੁਕਾਨ ਦੇ ਮਾਲਕ ਨੂੰ ਵੀ ਨਾਲ ਹੀ ਗ੍ਰਿਫਤਾਰ ਕੀਤਾ ਹੈ। ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

arrested Shopkeeper selling china door
arrested Shopkeeper selling china door

By

Published : Nov 26, 2022, 1:21 PM IST

ਤਰਨਤਾਰਨ:ਥਾਣਾ ਸਿਟੀ ਤਰਨਤਾਰਨ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋ ਮੁਖਬਰ ਖਾਸ ਦੀ ਇਤਲਾਹ ਉਤੇ ਪਤੰਗ ਵੇਚਣ ਵਾਲੀ ਇਕ ਦੁਕਾਨ ਉਤੇ ਪੁਲਿਸ ਨੇ ਛਾਪੇਮਾਰੀ ਕਰਕੇ 312 ਗੱਟੇ ਚਾਇਨਾ ਡੋਰ ਦੇ ਬਰਾਮਦ ਕੀਤੇ।

ਛਾਪੇਮਾਰੀ ਦੌਰਾਨ ਚਾਇਨਾ ਡੋਰ ਬਰਾਮਦ:ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ SHO ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੰਦੀਪ ਸਿੰਘ ਨਾਮਕ ਇੱਕ ਵਿਅਕਤੀ ਪਤੰਗ ਵੇਚਣ ਦੀ ਦੁਕਾਨ ਕਰਦਾ ਹੈ ਅਤੇ ਉਹ ਆਪਣੀ ਦੁਕਾਨ ਉਤੇ ਚਾਇਨਾ ਡੋਰ ਵੇਚਦਾ ਹੈ ਜਿਸ ਤੇ ਉਨ੍ਹਾਂ ਵੱਲੋਂ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਦੀ ਦੁਕਾਨ ਉਤੇ ਛਾਪੇਮਾਰੀ ਕੀਤੀ ਗਈ ਤਾਂ ਮੌਕੇ ਤੇ ਹੀ ਉਨ੍ਹਾਂ ਵੱਲੋਂ ਦੁਕਾਨ ਵਿਚੋਂ 312 ਚਾਇਨਾ ਡੋਰ ਦੇ ਗੱਟੇ ਬਰਾਮਦ ਕੀਤੇ।

ਚਾਇਨਾ ਡੋਰ ਵੇਚਣ ਵਾਲਾ ਦੁਕਾਨਦਾਰ ਕਾਬੂ

ਪੁਲਿਸ ਦੀ ਲੋਕਾਂ ਨੂੰ ਅਪੀਲ:ਸੰਦੀਪ ਸਿੰਘ ਨੂੰ ਕਾਬੂ ਕਰ ਲਿਆ ਹੈ ਥਾਣਾ ਸਿਟੀ ਦੇ SHO ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਵੇਚਣ ਵਾਲਿਆਂ ਦਾ ਵਿਰੋਧ ਕਰਨ ਅਤੇ ਇਸ ਨੂੰ ਇਤਲਾਹ ਉਹ ਪੁਲਿਸ ਨੂੰ ਦੇਣ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

ਇਹ ਵੀ ਪੜ੍ਹੋ:-ਸੋਸ਼ਲ ਮੀਡੀਆ ਤੋਂ ਹਟਾ ਲਵੋਂ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੀ ਸਮੱਗਰੀ, ਨਹੀਂ ਤਾਂ ਹੋਵੇਗੀ ਵੱਡੀ ਕਾਰਵਾਈ !

ABOUT THE AUTHOR

...view details