ਤਰਨਤਾਰਨ :ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲੀ ਰਾਡੀਆਂ ਦੀ ਮਹਿਲਾ ਮਨਜੀਤ ਕੌਰ ਨੇ ਘਰ ਦੀ ਮੰਦਹਾਲੀ ਨੂੰ ਲੈ ਕੇ ਸਮਾਜ ਸੇਵੀਆਂ (Social Workers) ਤੋਂ ਮਦਦ ਦੀ ਗੁਹਾਰ ਲਈ ਹੈ। ਮਨਜੀਤ ਕੌਰ ਦਾ ਪਤੀ ਨਸ਼ੇੜੀ ਹੈ। ਉਸਦੀਆਂ ਚਾਰ ਧੀਆਂ ਸਨ ਜਿਨ੍ਹਾਂ ਵਿਚੋਂ ਦੋ ਧੀਆਂ ਦਾ ਵਿਆਹ ਕਰ ਚੁੱਕੀ ਹੈ ਅਤੇ ਦੋ ਧੀਆਂ ਕੁਆਰੀਆਂ ਹਨ। ਮਨਜੀਤ ਦੀ ਇਕ ਧੀ ਅੰਗਹੀਣ(Crippled) ਹੈ ਜੋ ਕੰਮ ਨਹੀਂ ਕਰ ਸਕਦੀ ਹੈ।
ਮਨਜੀਤ ਕੌਰ ਨੇ ਦੱਸਿਆ ਕਿ ਉਸ ਨੇ ਕਈ ਵਾਰ ਆਪਣੇ ਘਰ ਤੇ ਬਾਥਰੂਮ ਸਕੀਮ ਸਬੰਧੀ ਫ਼ਾਰਮ ਭਰ ਕੇ ਸਰਪੰਚ (Sarpanch) ਨੂੰ ਦਿੱਤੇ ਹਨ ਪਰ ਕੋਈ ਵੀ ਉਸ ਦੀ ਸਾਰ ਲੈਣ ਨਹੀਂ ਆਇਆ।ਉਨ੍ਹਾਂ ਕਿਹਾ ਹੈ ਕਿ ਉਸ ਦਾ ਸਾਰਾ ਹੀ ਘਰ ਕੱਚਾ ਹੈ ਅਤੇ ਘਰ ਦੀਆਂ ਛੱਤਾਂ ਕਾਨਿਆਂ ਦੀਆਂ ਹਨ ਅਤੇ ਹਨ੍ਹੇਰੀ ਝੱਖੜ ਸਮੇਂ ਤਾਂ ਉਨ੍ਹਾਂ ਨੂੰ ਡਰ ਲੱਗਾ ਰਹਿੰਦਾ ਹੈ ਕਿ ਇਹ ਸਾਰਾ ਕੁਝ ਉਨ੍ਹਾਂ ਦੇ ਉੱਪਰ ਨਾ ਡਿੱਗ ਪਵੇ। ਮਨਜੀਤ ਕੌਰ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮਕਾਰ ਕਰਕੇ ਆਪਣਾ ਘਰ ਦਾ ਮਸਾਂ ਗੁਜ਼ਾਰਾ ਕਰ ਰਹੀ ਹੈ।