ਪੰਜਾਬ

punjab

ETV Bharat / state

Amritpal Singh Target Kangana Ranaut: ਕੰਗਨਾ ਰਣੌਤ ਦੇ ਟਵੀਟਾਂ ਦਾ ਅੰਮ੍ਰਿਤਪਾਲ ਸਿੰਘ ਨੇ ਦਿੱਤਾ ਜਵਾਬ.. ਕਹੀ ਵੱਡੀ ਗੱਲ

Amritpal Singh spoke about Kangana Ranaut : ਅੰਮ੍ਰਿਤਪਾਲ ਵੱਲੋਂ ਤਰਨਤਾਰਨ ਵਿੱਚ ਖਾਲਸਾ ਵਹੀਰ ਸ਼ੁਰੂ ਕਰ ਦਿੱਤੀ ਗਈ ਹੈ। ਖਾਲਸਾ ਵਹੀਰ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਕੰਗਨਾ ਰਣੌਤ ਦੇ ਟਵਿਟ ਬਾਰੇ ਵੱਡੀ ਗੱਲ ਕਹੀ ਹੈ। ਅੰਮ੍ਰਿਤਪਾਲ ਨੇ ਕੰਗਨਾ ਰਣੌਤ ਬਾਰੇ ਕੀ ਕਿਹਾ ਖ਼ਬਰ ਵਿੱਚ ਪੜ੍ਹੋ...

Amritpal Singh spoke about Kangana Ranaut
Amritpal Singh spoke about Kangana Ranaut

By

Published : Feb 25, 2023, 5:37 PM IST

Updated : Feb 25, 2023, 7:03 PM IST

Amritpal Singh spoke about Kangana Ranaut

ਤਰਨਤਾਰਨ :'ਵਾਰਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਸ਼ਨੀਵਾਰ ਨੂੰ ਖਾਲਸਾ ਵਹੀਰ ਸ਼ੁਰੂ ਕੀਤੀ ਗਈ। ਇਹ ਖਾਲਸਾ ਵਹੀਰ ਪਿੰਡ ਪਹੁਵਿੰਡ ਦੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਵਿਧਾਨ ਸਭਾ ਹਲਕਾ ਖੇਮਕਰਨ ਵਿੱਚ ਜਾਵੇਗੀ। ਇਹ ਖਾਲਸਾ ਵਹੀਰ ਭੂਰਾ ਕੋਹਨਾ ਦੇ ਗੁਰਦੁਆਰਾ ਧੰਨ-ਧੰਨ ਸ਼ਹੀਦ ਸੰਤ ਬਾਬਾ ਕਰਤਾਰ ਸਿੰਘ ਜੀ ਵਿਖੇ ਸਮਾਪਤ ਹੋਵੇਗੀ। ਇਸ ਖਾਲਸਾ ਵਹੀਰ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨਿਹੰਗ ਸਿੰਘ ਵੱਡੀ ਗਿਣਤੀ ਵਿੱਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਗੁਰਦੁਆਰਾ ਧੰਨ-ਧੰਨ ਸ਼ਹੀਦ ਸੰਤ ਬਾਬਾ ਕਰਤਾਰ ਸਿੰਘ ਜੀ ਵਿਖੇ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ। ਜਿੱਤੇ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਅੰਮ੍ਰਿਤ ਛੱਕਣ ਦਾ ਉਮੀਦ ਹੈ। ਇਸ ਖਾਲਸਾ ਵਹੀਰ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਪਾਲ ਨੇ ਦੱਸਿਆ ਕਿ ਸ਼ਹੀਦ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੂੰ ਯਾਦ ਕਰਦੇ ਹੋਏ ਇਹ ਖਾਲਸਾ ਵਹੀਰ ਕੱਢੀ ਜਾ ਰਹੀ ਹੈ।

ਕੰਗਨਾ ਰਣੌਤ ਬਾਰੇ ਬੋਲੇ ਅੰਮ੍ਰਿਤਪਾਲ : ਇਸ ਵਹੀਰ ਨੂੰ ਸ਼ੁਰੂ ਕਰਨ ਮੌਕੇ ਉਨ੍ਹਾਂ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਕੰਗਨਾ ਰਣੌਤ ਦੇ ਟਵੀਟ ਬਾਰੇ ਸਵਾਲ ਪੁੱਛਿਆ ਗਿਆ। ਉਨ੍ਹਾਂ ਕੰਗਨਾ ਰਣੌਤ ਬਾਰੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਕਿਸੇ ਨੂੰ ਆਦਤ ਹੁੰਦੀ ਹੈ ਹਰ ਮੌਕੇ ਉਤੇ ਉਲ ਜ਼ਲੂਲ ਬੋਲਣ ਦੀ ਅਸੀਂ ਹੁਣ ਉਨ੍ਹਾਂ ਨੂੰ ਕੀ ਕਹੀਏ। ਅਜਿਹੇ ਲੋਕਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ।

ਕੰਗਨਾ ਨੇ ਅੰਮ੍ਰਿਤਪਾਲ ਨੂੰ ਕੀਤਾ ਚੈਲੰਜ :ਦੱਸਣਯੋਗ ਹੈ ਕਿ ਅਜਨਾਲਾ ਵਿੱਚ ਹੋਏ ਘਟਨਾਕ੍ਰਮ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਸ ਮਾਮਲੇ ਵਿੱਚ ਟਵੀਟ ਕਰਕੇ ਲਗਾਤਾਰ ਅੰਮ੍ਰਿਤਪਾਲ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕੰਗਨਾ ਨੇ ਆਪਣੇ ਟਵਿਟ ਰਾਹੀ ਅੰਮ੍ਰਿਤਪਾਲ ਨੂੰ ਅੱਤਵਾਦੀ ਕਹਿਣ ਦੀ ਕੋਸ਼ਿਸ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਖਾਲਿਸਤਾਨ ਦੇ ਮੁੱਦੇ ਉਤੇ ਬਹਿਸ ਕਰਨ ਲਈ ਅੰਮ੍ਰਿਤਪਾਲ ਨੂੰ ਖੁੱਲ੍ਹਾਂ ਚੈਲੰਜ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਖਾਲਿਸਤਾਨੀਆਂ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਇਸ ਤੋਂ ਕੰਗਨਾ ਨੇ ਸਿੱਖਾ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਉਤੇ ਆਪਣੀ ਸਥਿਤੀ ਸਪੱਸਟ ਕਰਨ ਜੇਕਰ ਉਨ੍ਹਾਂ ਨੂੰ ਸੰਵਿਧਾਨ ਵਿੱਚ ਵਿਸ਼ਵਾਸ ਹੈ।

ਮੁੱਖ ਮੰਤਰੀ ਨੇ ਵੀ ਅੰਮ੍ਰਿਤਪਾਲ ਬਾਰੇ ਤੋੜੀ ਚੁੱਪੀ:ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਪਿਛਲੇ ਦਿਨਾਂ ਤੋਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਵਿੱਚ ਸ਼ਜਾ ਕੇ ਅਜਨਾਲਾ ਥਾਣੇ ਵਿੱਚ ਦਾਖਲ ਹੋਣ ਦੀ ਕੋਸ਼ਿਸ ਕੀਤੀ ਸੀ। ਜਿਸ ਦਾ ਮਕਸਦ ਅੰਮ੍ਰਿਤਪਾਲ ਦੇ ਸਾਥੀ ਦੀ ਰਿਹਾਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਇਸ ਐਕਸ਼ਨ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਮੁੱਖ ਮੰਤਰੀ ਨੇ ਵੀ ਉਨ੍ਹਾਂ ਦੇ ਇਸ ਐਕਸ਼ਨ ਨੂੰ ਗਲਤ ਦੱਸਦੇ ਹੋਏ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਜਿਹੇ ਲੋਕ ਕਦੇਂ ਵੀ ਪੰਜਾਬ ਦੇ ਵਾਰਿਸ ਨਹੀਂ ਹੋ ਸਕਦੇ।

ਇਹ ਵੀ ਪੜ੍ਹੋ:-Kangana Ranaut: ਅੰਮ੍ਰਿਤਪਾਲ ਸਿੰਘ ਨਾਲ ਬਹਿਸ ਕਰਨ ਲਈ ਕੰਗਨਾ ਰਣੌਤ ਤਿਆਰ, ਪਰ ਇਸ ਤੋਂ ਪਹਿਲਾ ਰੱਖੀ ਵੱਡੀ ਮੰਗ..

Last Updated : Feb 25, 2023, 7:03 PM IST

ABOUT THE AUTHOR

...view details