ਤਰਨਤਾਰਨ: ਕਸਬਾ ਸੁਰਸਿੰਘ ਵਿਖੇ ਕੋਆਪ੍ਰੇਟਿਵ ਸੁਸਾਇਟੀ (Cooperative Society at Kasba Sursingh) ਵਿਵਾਦਾ 'ਚ ਘਿਰੀ ਹੈ। ਸੁਸਾਇਟੀ ਦੇ ਸਰਕਾਰੀ ਖੇਤੀ ਸੰਦਾਂ ਨੂੰ ਦੂਜੇ ਪਿੰਡਾਂ ਵਿੱਚ ਚਲਾਏ ਜਾਣ ਦੇ ਰੋਸ ਅਤੇ ਕਿਰਾਇਆ ਹੜਪਣ ਦੇ ਇਲਜ਼ਾਮ ਪਿੰਡ ਵਾਸੀਆਂ ਨੇ ਸੁਸਾਇਟੀ ਦੇ ਸੈਕਟਰੀ ਤੇ ਲਗਏ ਹਨ। ਪਿੰਡ ਵਾਸੀਆ ਕਿਹਾ ਕਿ ਸੁਸਾਇਟੀ ਦੇ ਸੈਕਟਰੀ (Secretary of the Society) ਨੇ ਸੁਸਾਇਟੀ ਦੇ ਖੇਤੀ ਸੰਦਾਂ ਨੂੰ ਦੂਜੇ ਪਿੰਡਾਂ ਵਿਚ ਚਲਾਇਆ ਹੈ ਅਤੇ ਮਸ਼ੀਨਾਂ ਦਾ ਕਰਾਇਆ ਸੈਕਟਰੀ ਵੱਲੋਂ ਹੜਪਿਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਪਿੰਡ ਵਾਸੀਆਂ ਵੱਲੋਂ ਸੋਸਾਇਟੀ ਨੂੰ ਤਾਲਾ ਲਾ ਦਿੱਤਾ ਗਿਆ ਸੀ ਅਤੇ ਇਸ ਸਾਰੇ ਮਸਲੇ ਨੂੰ ਭਖਦਾ ਦੇਖ ਸੁਸਾਇਟੀ ਦੇ ਏਆਰ ਅਤੇ ਉਨ੍ਹਾਂ ਦੇ ਨਾਲ ਸੁਸਾਇਟੀ (Society) ਦੇ ਕਈ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਸੁਖਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਇਲਾਜ਼ਮ ਲਗਾਇਆ ਹੈ ਕਿ ਸੁਸਾਇਟੀ ਵਿੱਚ ਘਪਲੇਬਾਜ਼ੀਆਂ (Scams in society) ਹੋ ਰਹੀ ਹੈ। ਜਿਸ ਨੂੰ ਲੈ ਕੇ ਉਹ ਕਈ ਮਹੀਨਿਆਂ ਤੋਂ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸੁਸਾਇਟੀ ਦੇ ਉੱਚ ਅਧਿਕਾਰੀ ਇੱਥੇ ਪਹੁੰਚੇ ਹਨ। ਉਨ੍ਹਾਂ ਵੱਲੋਂ ਵੀ ਸਾਨੂੰ ਕੋਈ ਵਿਸ਼ਵਾਸ ਨਹੀਂ ਦਿਵਾਇਆ ਗਿਆ। ਸੁਖਬੀਰ ਸਿੰਘ ਅਤੇ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਸੁਰਸਿੰਘ ਸੋਸਾਇਟੀ ਦੀ ਜਾਂਚ ਕੀਤੀ ਜਾਵੇ।